ਕੈਬਨਿਟ ਮੰਤਰੀ ਈ:ਟੀ:ਓ ਨੇ ਅੰਮ੍ਰਿਤਸਰ ਤੋਂ ਮਹਿਤਾ ਰੂਟ ਦੀ ਲੰਬੇ ਅਰਸੇ ਤੋਂ ਬੰਦ ਪਈ ਬੱਸ ਸੇਵਾ ਨੂੰ ਕੀਤਾ ਸ਼ੁਰੂ

ਅੰਮ੍ਰਿਤਸਰ, 12 ਜੂਨ(ACN):- ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਪੰਜਾਬ ਰਾਜ ਵਿੱਚ ਲੋਕ ਭਲਾਈ ਅਤੇ ਲੋਕ ਸਹੂਲਤਾਂ ਦੇਣ ਲਈ ਹਮੇਸ਼ਾਂ ਹੀ ਵਚਨਬੱਧ ਤੇ ਯਤਨਸ਼ੀਲ ਰਹਿੰਦੀ ਹੈ ਅਤੇ ਇਸੇ ਹੀ ਲੜੀ ਤਹਿਤ ਲੋਕ ਸਹੂਲਤਾਂ ਵਿੱਚ ਇਕ ਕਦਮ ਹੋਰ ਵਧਾ ਕੇ ਅੰਮ੍ਰਿਤਸਰ ਤੋਂ ਮਹਿਤਾ ਰੂਟ ਦੀ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਬੱਸ ਸੇਵਾ ਨੂੰ ਮੁੜ ਸ਼ੁਰੂ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਪੰਜਾਬ  ਸ੍ਰ ਹਰਭਜਨ ਸਿੰਘ ਈ:ਟੀ:ਓ ਨੇ ਝੰਡੀ ਦੇ ਕੇ ਮੁੜ ਅੰਮ੍ਰਿਤਸਰ ਤੋਂ ਮਹਿਤਾ ਰੂਟ ਦੀ ਬੱਸ ਸੇਵਾ ਨੂੰ ਸ਼ੁਰੂ ਕਰਨ ਉਪਰੰਤ ਕੀਤਾ। ਉਨ੍ਹਾਂ ਦੱਸਿਆ ਕਿ ਬੱਸ ਸੇਵਾ ਡਰਾਈਵਰਾਂ ਦੀ ਘਾਟ ਕਰਕੇ ਪਿਛਲੇ ਲੰਬੇ ਸਮੇਂ ਤੋਂ ਬੰਦ ਸੀਜੋ ਸਰਕਾਰ ਵੱਲੋਂ ਨਵੀਂ ਭਰਤੀ ਕਰਨ ਨਾਲ ਮੁੜ ਇਸ ਪਬਲਿਕ ਟਰਾਂਸਪੋਰਟ ਨੂੰ ਸ਼ੁਰੂ ਕੀਤਾ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਸ ਬੱਸ ਸੇਵਾ ਦੇ ਚਾਲੂ ਹੋਣ ਨਾਲਦਬੁਰਜੀਮਾਨਾਂਵਾਲਾਜੰਡਿਆਲਾਮੱਲੀਆਂਟਾਂਗਰਾਚੌਹਾਨਖਿਲਚੀਆਂ ਬਾਣੀਆਂਧੂਲਕਾਬੇਰੀ ਡੇਹਰੀਵਾਲਕਾਲੇਕੇਜਸਪਾਲਸਿੰਘਪੁਰਾਕੋਟ ਹਯਾਤਸੈਦਪੁਰਮਹਿਸਮਪੁਰਜਲਾਲਉਸਮਾਂਨਾਥ ਦੀ ਖੂਹੀਭਦੇਹਉਦੋਨੰਗਲ ਦੇ ਵਸਨੀਕਾਂਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਨੂੰ ਕਾਫੀ ਸਹੂਲਤ ਮਿਲੇਗੀ।ਕੈਬਨਿਟ ਮੰਤਰੀ ਈ:ਟੀ:ਓ ਨੇ ਦੱਸਿਆ ਕਿ ਇਹ ਬੱਸ ਮਹਿਤਾ ਤੋਂ ਰੋਜਾਨਾ ਸਵੇਰੇ 6:30 ਵਜੇ ਚੱਲ ਕੇ ਸਵੇਰੇ 8:30 ਵਜੇ ਤੱਕ ਅੰਮ੍ਰਿਤਸਰ ਪੁੱਜੇਗੀ ਅਤੇ ਇਸੇ ਤਰ੍ਹਾ ਸ਼ਾਮ 15:30 ਵਜੇ ਚੱਲ ਕੇ 17:30 ਵਜੇ ਮਹਿਤਾ ਵਿਖੇ ਰੋਜਾਨਾ ਬੰਦ ਹੋਵੇਗੀ। ਸ੍ਰ ਈ:ਟੀ:ਓ ਨੇ ਦੱਸਿਆ ਕਿ ਖਾਸ ਤੌਰ ਤੇ ਅਧਾਰ ਕਾਰਡ ਦੀ ਸਹੂਲਤ ਵਾਲੀਆਂ ਮਹਿਲਾਵਾਂ ਨੂੰ ਮੁਫਤ ਸਫਰ ਦਾ ਵਧੇਰੇ ਲਾਭ ਪ੍ਰਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵੱਲੋਂ ਲੰਬੇ ਅਤੇ ਲੋਕਲ ਰੂਟਾਂ ਤੇ ਸਰਕਾਰੀ ਬੱਸ ਸੇਵਾ ਪਹੁੰਚਾਉਣ ਲਈ ਯਤਨਸ਼ੀਲ ਹੈ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਅਤੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਮ ਲੋਕਾਂ ਦੇ ਹਿੱਤਾਂ ਨੂੰ ਪਹਿਲ ਦੇਈਏ ਤਾਂ ਜੋ ਇਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਪੰਜਾਬ ਰੋਡਵੇਜ ਅੰਮ੍ਰਿਤਸਰ –1 ਡਿਪੂ ਜਨਰਲ ਮੈਨੇਜਰ ਸ੍ਰ ਪਰਮਜੀਤ ਸਿੰਘ ਸੰਧੂਪੰਜਾਬ ਰੋਡਵੇਜ ਅੰਮ੍ਰਿਤਸਰ –2 ਡਿਪੂ ਜਨਰਲ ਮੈਨੇਜਰ ਹਰਬਰਿੰਦਰ ਸਿੰਘ ਗਿੱਲਇੰਸਪੈਕਟਰ ਮਨਿੰਦਰ ਸਿੰਘਇੰਸਪੈਕਟਰ ਰਵਿੰਦਰ ਸਿੰਘ ਤੋਂ ਇਲਾਵਾ ਟਰਾਂਸਪੋਰਟ ਵਿਭਾਗ ਦੇ ਹੋਰ ਕਰਮਚਾਰੀ ਵੀ ਹਾਜਰ ਸਨ।