ਵਰਲਡ ਬਲੱਡ ਦੋਨਰ ਡੇ ਤੇ ਐਨਸੀਸੀ ਕੈਡਿਟਾ ਵੱਲੋਂ ਕੀਤਾ ਗਿਆ ਖੂਨ ਦਾਨ

ਅੰਮ੍ਰਿਤਸਰ 14 ਜੂਨ (ACN):- ਫਸਟ ਪੰਜਾਬ ਬਟਾਲੀਅਨ ਐਨਸੀਸੀ ਦੇ ਕੈਡੇਟਾਂ ਅਤੇ ਸਟਾਫ ਵੱਲੋਂ ਪਾਰਵਤੀ ਦੇਵੀ ਬਲੱਡ ਬੈਂਕ ਵਿਖੇ ਅੱਜ ਵਰਲਡ ਬਲੱਡ ਡੋਨਰ ਡੇ ਤੇ ਖੂਨਦਾਨ ਕੀਤਾ ਗਿਆ। ਇਸ ਮੌਕੇ ਤੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਹਿੰਦੂ ਕਾਲਜ ਅੰਮ੍ਰਿਤਸਰ ਦੇ ਐਨਸੀਸੀ ਕੈਡਿਟਾ ਨੇ ਖੂਨਦਾਨ ਕੀਤਾ। ਇਹਨਾਂ ਤੋਂ ਇਲਾਵਾ ਐਨਸੀਸੀ ਸਟਾਫ ਵੱਲੋਂ ਵੀ ਖੂਨ ਦਾਨ ਕੀਤਾ ਗਿਆ। ਇਸ ਮੌਕੇ ਆਪਣੇ ਸੰਬੋਧਨ ਦੇ ਵਿੱਚ ਕੈਪਟਨ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਖੂਨ ਦੇਣ ਨਾਲ ਸਰੀਰ ਵਿੱਚ ਨਵਾਂ ਖੂਨ ਬਣਦਾ ਹੈ ਅਤੇ ਸਰੀਰ ਰਿਸਟ ਪੁਸਟ ਰਹਿੰਦਾ ਹੈ। ਐਨਸੀਸੀ ਅਫਸਰ ਸੁਖਪਾਲ ਸਿੰਘ ਸੰਧੂ ਨੇ ਦੱਸਿਆ ਕਿ ਐਨਸੀਸੀ ਕੈਡਟ ਜਿੱਥੇ ਸਿਵਲ ਡਿਫੈਂਸ ਦੀ ਟ੍ਰੇਨਿੰਗ ਰਾਹੀਂ ਆਮ ਵਿਅਕਤੀਆਂ ਦੀ ਯੁੱਧ ਅਤੇ ਕੁਦਰਤੀ ਆਫਤਾਂ ਦੇ ਦੌਰਾਨ ਜਾਨਾਂ ਬਚਾਉਣ ਲਈ ਮਦਦ ਕਰਦੇ ਹਨ, ਉਥੇ ਨਾਲ ਹੀ ਖੂਨ ਦਾਨ ਵਰਗੇ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਹਨ। ਬਲੱਡ ਬੈਂਕ ਦੇ ਇੰਚਾਰਜ ਡਾਕਟਰ ਮੋਹਤ ਵੱਲੋਂ ਐਨ ਸੀ ਸੀ ਸਟਾਫ ਅਤੇ ਵਿਦਿਆਰਥੀਆਂ ਦਾ ਇਸ ਨੇਕ ਕੰਮ ਵਿੱਚ ਹਿੱਸਾ ਪਾਉਣ ਲਈ ਧੰਨਵਾਦ ਕੀਤਾ। ਉਹਨਾਂ ਨੇ ਪਾਰਵਤੀ ਦੇਵੀ ਮੈਨੇਜਮੈਂਟ ਵੱਲੋਂ ਵਿਦਿਆਰਥੀਆਂ ਤੇ ਐਨਸੀਸੀ ਸਟਾਫ ਨੂੰ ਸਨਮਾਨਿਤ ਸਨਮਾਨਿਤ ਵੀ ਕੀਤਾ। ਇਸ ਮੌਕੇ ਤੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਸੂਬੇਦਾਰ ਗੁਰਦੇਵ ਸਿੰਘ, ਬੀਐਚਐਮ ਹਰਵਿੰਦਰ ਸਿੰਘ, ਹਵਾਲਦਾਰ ਸੋਹਣ ਸਿੰਘ ਆਦਿ ਸਟਾਫ ਅਤੇ ਐਨਸੀਸੀ ਕੈਡਟ ਹਾਜ਼ਰ ਸਨ।