ਵਧੀਕ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਮੇਨ ਸੜਕਾਂ ਦਾ ਕੀਤਾ ਗਿਆ ਦੌਰਾ, ਨਿਗਮ ਦੀਆਂ ਟੀਮਾਂ ਵਲੋਂ ਰੱਖ-ਰਖਾਵ ਅਤੇ ਮੈਨਟੇਂਨਸ ਦੇ ਕੀਤੇ ਜਾ ਰਹੇ ਕੰਮਾ ਦਾ ਲਿਆ ਗਿਆ ਜਾਇਜਾ

ਅੰਮ੍ਰਿਤਸਰ 18.06(ACN) :- ਅੱਜ ਮਿਤੀ 18.06.2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦਾ ਦੌਰਾ ਕੀਤਾ ਗਿਆ ਅਤੇ ਨਿਗਮ ਦੀਆਂ ਵੱਖ-ਵੱਖ ਟੀਮਾਂ ਵਲੋਂ ਸੜਕਾ ਦੇ ਰੱਖ-ਰਖਾਵ ਅਤੇ ਕੀਤੇ ਜਾ ਰਹੇ ਮੈਨੇਟੇਨਸ ਦੇ ਕੰਮਾ ਦਾ ਜਾਇਜਾ ਲਿਆ ਗਿਆ । ਪਿਛਲੇ ਦਿਨੀਂ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ-ਰਖਾਵ ਅਤੇ ਮੈਨਟੇਨਸ ਕਰਨ ਲਈ ਸਿਵਲ / ਬਾਗਬਾਨੀ / ਸਟਰੀਟ ਲਾਈਟ ਦੇ ਕੰਮਾ ਨੂੰ ਕਰਨ ਲਈ ਕਰਮਚਾਰੀਆਂ ਦੀਆ 3 ਟੀਮਾਂ ਬਣਾਈਆਂ ਗਈਆਂ ਸਨ ਜਿਨਾਂ ਦੀ ਮੁੱਖ ਸੜਕਾਂ ਤੇ ਸਾਫ ਸਫਾਈ / ਪੈਚ ਵਰਕ /ਬਾਗਬਾਨੀ ਵਰਕ / ਸਟਰੀਟ ਲਾਈਟ / ਵਰਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਡਿਊਟੀ ਲਗਾਈ ਗਈ ਸੀ ਇਸ ਕੰਮ ਲਈ ਇਨਾਂ ਟੀਮਾ ਨੂੰ ਬਕਾਇਦਾ 3 ਟ੍ਰੈਕਟਰ ਟਰਾਲੀਆ ਅਤੇ 1ਜੈ.ਸੀ.ਬੀ ਮਸ਼ੀਨ ਮੁਹਈਆ ਕਰਵਾਈ ਗਈ ਹੈ ਜੋ ਕਿ ਰੋਸਟਰ ਅਨੁਸਾਰ ਪੱਕੇ ਤੋਰ ਤੇ ਕੰਮ ਕਰਨਗੇ । ਅੱਜ ਇਸ ਕੰਮ ਦਾ ਜਾਇਜਾ ਲੈਣ ਲਈ ਵਧੀਕ ਕਮਿਸ਼ਨਰ ਵਲੋਂ ਅਲਫਾ ਵਨ ਮਾਲ ਤੋ ਗੋਲਡਨ ਗੇਟ , ਪੁਤਲੀ ਘਰ ਤੋ ਛੈਹਰਟਾ ਅਤੇ ਰਤਨ ਸਿੰਘ ਚੌਂਕ ਤੋ ਫਤਿਹਗੜ ਚੁੜੀਆ ਰੋਡ ਦਾ ਨਿਰੀਖਣ ਕੀਤਾ ਗਿਆ ਅਤੇ ਮੌਕੇ ਤੇ ਮੌਜੂਦ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਮੁਚੇ ਕੰਮ ਸਹੀ ਅਤੇ ਸੁਚਜੇ ਢੰਗ ਨਾਲ ਕਰਨ ਦੀਆਂ ਹਦਾਇਤਾ ਦਿਤੀਆਂ ਗਈਆ । ਉਹਨਾਂ ਵਲੋਂ ਇਹ ਵੀ ਹਦਾਇਤ ਕੀਤੀ ਗਈ ਕਿ ਬਰਸਾਤ ਦੇ ਮੌਸਮ ਨੂੰ ਧਿਆਨ ਵਿੱਚ ਰਖਦੇ ਹੋਏ ਰੋਡ ਚੈਂਬਰ ਸਾਫ ਕੀਤੇ ਜਾਣ ਅਤੇ ਡੀਸਿਲਟਿੰਗ ਕੀਤੀ ਜਾਵੇ । ਸੜਕਾਂ ਤੇ ਪੈਚ ਵਰਕ ਮੁਕੰਮਲ ਕੀਤੇ ਜਾਣ, ਫੁਟਪਾਥ ਰਿਪੇਅਰ ਕੀਤੇ ਜਾਣ , ਸੈਟਰਲ ਵਰਜ ਅਤੇ ਸੜਕਾ ਦੇ ਕਿਨਾਰਿਆਂ ਤੋ ਘਾਹ ਬੁਟੀ ਦੀ ਸਫਾਈ ਕੀਤੀ ਜਾਵੇ ਅਤੇ ਮੁੱਖ ਸੜਕਾਂ ਤੇ ਸਟਰੀਟ ਲਾਈਟ ਦੇ ਪੁਆਇੰਟ ਚਾਲੂ ਹਾਲਤ ਵਿੱਚ ਰਖੇ ਜਾਣ । ਅਜ ਦੇ ਇਸ ਦੌਰੇ ਦੌਰਾਨ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ , ਕਾਰਜਕਾਰੀ ਇੰਜੀਨਿਅਰ ਸਵਰਾਜ ਇੰਦਰ ਪਾਲ ਸਿੰਘ ਅਤੇ ਹੋਰ ਅਧਿਕਾਰੀ ਕਰਮਚਾਰੀ ਸ਼ਾਮਲ ਸਨ ।