ਨਿਗਮ ਕਮਿਸ਼ਨਰ ਦੀ ਐਲ.ਐਂਡ.ਟੀ ਅਧਿਕਾਰੀਆਂ ਨੂੰ ਸਖਤ ਹਦਾਇਤਾ, ਬਰਸਾਤਾ ਤੋ ਪਹਿਲਾ-2 ਕੀਤੀ ਜਾਵੇ ਸੜਕਾ ਦੀ ਮੁਰਮੰਤ

ਅੰਮ੍ਰਿਤਸਰ ਮਿਤੀ: 18.06(ACN):- ਅੱਜ ਮਿਤੀ 18.06.2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋੰ ਸ਼ਹਿਰ ਦੇ ਚਹੁੰ-ਮੁਖੀ ਵਿਕਾਸ ਲਈ ਨਿਗਮ ਅਧਿਕਾਰੀਆਂ ਤੋ ਇਲਾਵਾ ਟ੍ਰੈਫਿਕ ਪੁਲਿਸ , ਪੀ.ਡਬਲਯੂ.ਡੀ ਅਤੇ ਨਹਿਰੀ ਪਾਣੀ ਯੋਜਨਾ ਅਧੀਨ ਸ਼ਹਿਰ ਵਿੱਚ ਪਾਇਪ ਲਾਈਨ ਵਿਛਾ ਰਹੀ ਕੰਪਨੀ ਐਲ.ਐਂਡ.ਟੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਮੀਟਿੰਗ ਦੌਰਾਨ ਕਮਿਸ਼ਨਰ ਵਲੋਂ ਏ.ਡੀ.ਸੀ.ਪੀ ਟ੍ਰੈਫਿਕ ਮੈਡਮ ਅਮਨਦੀਪ ਕੌਰ ਨੂੰ ਸ਼ਹਿਰ ਦੀਆ ਮੁੱਖ ਸੜਕਾਂ ਤੇ ਹੋਏ ਨਜਾਇਜ ਕਬਜਿਆਂ ਨੂੰ ਹਟਾਉਣ ਲਈ ਨਿਗਮ ਅਧਿਕਾਰੀਆਂ ਦੇ ਨਾਲ ਸਹਿਯੋਗ ਕਰਨ ਲਈ ਕਿਹਾ ਅਤੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਨਿਗਮ ਵਲੋਂ ਹਰ ਸਭੰਵ ਮਦਦ ਦਾ ਭਰੋਸਾ ਦਿਤਾ । ਪੀ.ਡਬਲਯੂ ਡੀ ਦੇ ਅਧਿਕਾਰੀਆਂ ਨੂੰ ਨਿਗਮ ਦੀ ਹਦੂਦ ਅੰਦਰ ਉਹਨਾਂ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਸੜਕਾਂ ਦੇ ਕੰਮ ਕਰਨ ਲਈ ਕਿਹਾ ਗਿਆ । ਸ਼ਹਿਰ ਵਿੱਚ ਨਹਿਰੀ ਪਾਣੀ ਯੋਜਨਾ ਅਧੀਨ ਪੀਣ ਵਾਲੇ ਪਾਣੀ ਦੀਆ ਪਾਇਪਾਂ ਵਿਛਾਉਣ ਵਾਲੀ ਕੰਪਨੀ ਐਲ.ਐਂਡ.ਟੀ ਦੇ ਪ੍ਰਾਜੈਕਟ ਡਾਇਰੈਕਟਰ ਰਾਹੂਲ ਪਟੇਲ ਨੂੰ ਪੁਟੀਆਂ ਗਈਆਂ ਸੜਕਾਂ ਦੀ ਬਰਸਾਤਾ ਤੋ ਪਹਿਲਾਂ-2 ਮੁਰੰਮਤ ਕਰਨ ਦੀਆ ਹਦਾਇਤਾ ਕੀਤੀਆਂ । ਇਸ ਤੋ ਇਲਾਵਾ ਨਿਗਮ ਅਧਿਕਾਰੀਆਂ ਵਲੋਂ ਉਹਨਾ ਨੂੰ ਅਲਾਟ ਕੀਤੀਆਂ ਗਈ ਸੜਕਾਂ ਤੇ ਉਨਾਂ ਵਲੋਂ ਕੀਤੇ ਗਏ ਵਿਕਾਸ ਦੇ ਕੰਮਾ ਬਾਰੇ ਜਾਣਕਾਰੀ ਲਈ ਗਈ । ਅਜ ਦੀ ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ , ਨਿਗਰਾਨ ਇੰਜੀਨਿਅਰ ਸੰਦੀਪ ਸਿੰਘ , ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ, ਸੁਨੀਲ ਮਹਾਜਨ , ਸਵਰਾਜਇੰਦਰਪਾਲ ਸਿੰਘ, ਗੁਰਜਿੰਦਰ ਸਿੰਘ, ਮਨਜੀਤ ਸਿੰਘ, ਸਿਹਤ ਅਫਸਰ ਡਾ.ਯੋਗੇਸ਼ ਅਰੋੜਾ, ਲੈਂਡ ਸੁਪਰਡੰਟ ਰਾਜਕੁਮਾਰ , ਟ੍ਰੈਫਿਕ ਪੁਲਿਸ ਅਤੇ ਪੀ.ਡਬਲਯੂ ਡੀ ਦੇ ਅਧਿਕਾਰੀ ਵੀ ਸ਼ਾਮਲ ਸਨ । ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਸ਼ਹਿਰ ਦੀਆਂ ਮੁੱਖ ਸੜਕਾ ਦੇ ਰੱਖ-ਰਖਾਵ ਲਈ ਉਹਨਾਂ ਵਲੋਂ ਜੋ ਨਿਗਮ ਦੇ ਅਧਿਕਾਰੀਆਂ ਨੂੰ ਬਤੌਰ ਨੋਡਲ ਅਫਸਰ ਲਗਾਇਆ ਗਿਆ ਸੀ ਇਸ ਦੇ ਸਲਾਘਾ ਯੋਗ ਨਤੀਜੇ ਨਜਰ ਆ ਰਹੇ ਹਨ ਉਹਨਾ ਕਿਹਾ ਕਿ ਨਿਗਮ ਅਧਿਕਾਰੀਆਂ ਵਲੋੰ ਉਹਨਾ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸ਼ਹਿਰ ਦੀਆਂ ਜੋ ਸੜਕਾਂ ਨਗਰ ਨਿਗਮ ਅਧੀਨ ਆਉਂਦੀਆਂ ਹਨ ਉਹਨਾ ਦਾ ਤਾ ਉਹ ਵਿਕਾਸ ਕਰ ਰਹੇ ਹਨ ਪਰ ਜੋ ਸੜਕਾ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾ ਜਿਵੇ ਕਿ ਪੀ.ਡਬਲਯੂ ਡੀ , ਮੰਡੀ ਕਰਨ ਬੋਰਡ , ਨੇਸ਼ਨਲ ਹਾਇਵੇ ਅਥਾਰਟੀ, ਆਦਿ ਅਧੀਨ ਆਉਂਦੀਆਂ ਹਨ , ਇਹਨਾ ਦੇ ਵਿਕਾਸ ਦੇ ਕੰਮ ਇਹਨਾ ਵਿਭਾਗਾ ਵਲੋਂ ਹੀ ਕੀਤੇ ਜਾਣੇ ਹਨ ਜਿਸ ਕਰਕੇ ਪੀ.ਡਬਲਯੂ.ਡੀ ਵਿਭਾਗ ਦੇ ਅਧਿਕਾਰੀਆਂ ਨੂੰ ਉਹਨਾਂ ਅਧੀਨ ਆਉਂਦੀਆਂ ਸੜਕਾਂ ਤੇ ਲੋੜੀਂਦੇ ਕੰਮ ਕਰਨ ਲਈ ਕਿਹਾ ਗਿਆ ਹੈ । ਇਸ ਤੋ ਇਲਾਵਾ ਅਧਿਕਾਰੀਆਂ ਵਲੋੰ ਦਸੇ ਅਨੁਸਾਰ ਸ਼ਹਿਰ ਦੀਆਂ ਸੜਕਾ ਤੇ ਹੋਏ ਨਜਾਇਜ ਕਬਜਿਆ ਨੂੰ ਹਟਾਉਣ ਲਈ ਟ੍ਰੈਫਿਕ ਪੁਲਿਸ ਅਤੇ ਅਸਟੇਟ ਵਿਭਾਗ ਨੂੰ ਮਿਲ ਕੇ ਕੰਮ ਕਰਨ ਲਈ ਕਿਹਾ ਗਿਆ ਹੈ । ਨਿਗਮ ਅਧਿਕਾਰੀਆਂ ਵਲੋਂ ਇਹ ਵੀ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਨਹਿਰੀ ਪਾਣੀ ਯੋਜਨਾ ਅਧੀਨ ਜਿਹੜੀਆਂ ਸੜਕਾਂ ਐਲ.ਐੰਡ.ਟੀ ਕੰਪਨੀ ਵਲੋਂ ਪਾਇਪਾਂ ਵਿਛਾਉਣ ਸਮੇਂ ਪੁਟੀਆਂ ਗਈਆਂ ਸਨ । ਉਹਨਾ ਦੀ ਰਿਪੇਅਰ ਨਹੀ ਕੀਤੀ ਗਈ ਹੈ ਜਿਸ ਕਰਕੇ ਬਰਸਾਤ ਦੇ ਮੋਸਮ ਵਿੱਚ ਸਮਸਿਆਂ ਹੋ ਸਕਦੀ ਹੈ ਇਸ ਲਈ ਕਮਿਸ਼ਨਰ ਨੇ ਦਸਿਆ ਕਿ ਪ੍ਰਾਜੈਕਟ ਮੇਨੈਜਰ ਰਾਹੁਲ ਪਟੇਲ ਨੂੰ ਸਪਸ਼ਟ ਸਬਦਾਂ ਵਿੱਚ ਹਦਾਇਤ ਕੀਤੀ ਗਈ ਹੈ ਕਿ ਬਰਸਾਤ ਤੋ ਪਹਿਲਾ -2 ਸ਼ਹਿਰ ਦੀਆਂ ਇਨਾ ਸਾਰੀਆੰ ਸੜਕਾ ਦੀ ਰਿਪੇਅਰ ਮੁਕੰਮਲ ਕੀਤੀ ਜਾਵੇ ।