ਹੜ੍ਹਾਂ ਤੋਂ ਪਹਿਲਾਂ ਘੋਨੇਵਾਲਾ ਵਿਖੇ ਦਰਿਆ ਰਾਵੀ ‘ਤੇ 11 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣ ਅਧੀਨ ਪੁੱਲ ਜਲਦੀ ਹੋਵੇਗਾ ਕਿਸਾਨਾਂ ਤੇ ਸਰਹੱਦੀ ਲੋਕਾਂ ਨੂੰ ਅਰਪਿਤ –ਮੰਤਰੀ ਧਾਲੀਵਾਲ

ਅਜਨਾਲਾ, 1 ਜੁਲਾਈ (ACN)- ਅੱਜ ਹਲਕਾ ਵਿਧਾਇਕ ਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਅਜਨਾਲਾ ਸਬ ਡਵੀਜਨ ਚ ਭਾਰਤ ਪਾਕਿ ਕੌਮਾਂਤਰੀ ਸਰਹੱਦ ਚੋਂ ਲੰਘਦਾ ਫਨੀਅਰ ਸੱਪ ਵਾਂਗ ਪੇਲਦੇ ਰਾਵੀ ਦਰਿਆ ਚ ਮੌਨਸੂਨ  ਦੀਆਂ ਸ਼ੁਰੂ ਹੋਈਆਂ ਬਰਸਾਤਾਂ ਚ ਪਾਣੀ ਦਾ ਪੱਧਰ ਵੱਧਣ ਅਤੇ ਸਬ ਡਵੀਜਨ ਦੀ ਕੌਮਾਂਤਰੀ ਸਰਹੱਦੀ ਚੌਂਕੀ ਨੇੜੇ ਰਾਵੀ ਦਰਿਆ ਦੇ ਸੰਵੇਦਣਸ਼ੀਲ ਧੁੱਸੀ ਬੰਨ੍ਹ ਅਤੇ ਘੋਹਨੇਵਾਲਾ ਵਿਖੇ ਰਾਵੀ ਦਰਿਆ ਤੋਂ ਕਿਸਾਨਾਂਸੁਰੱਖਿਆ ਦਲਾਂ ਸਮੇਤ ਹੋਰਨਾਂ ਨਾਗਰਿਕਾਂ ਦੀ ਸਹੂਲਤ ਲਈ ਆਰ ਪਾਰ ਜਾਣ ਹਿੱਤ ਨਵ ਨਿਰਮਾਣ ਅਧੀਨ ਪੁੱਲ ਦਾ ਵੱਖ ਵੱਖ ਵਿਭਾਗਾਂ ਦੇ ਆਲਾ ਅਧਿਕਾਰੀਆਂ ਦੀ ਸ਼ਮੂਲੀਅਤ ਨਾਲ ਉੱਚ ਪੱਧਰੀ ਜਾਇਜ਼ਾ ਲਿਆ। ਜਾਇਜ਼ਾ ਲੈਣ ਮੌਕੇ ਮੰਤਰੀ ਸ: ਧਾਲੀਵਾਲ ਨੇ ਕਿਸਾਨਾਂਗ੍ਰਾਮ ਪੰਚਾਇਤਾਂ ਤੇ ਪੇਂਡੂ ਲੋਕਾਂ ਦੀਆਂ ਸੰਭਾਵੀ ਹੜ੍ਹ ਦੀ ਸਥਿਤੀ ਪੈਦਾ ਹੋਣ ਮੌਕੇ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਦੀ ਜਾਣਕਾਰੀ ਹਾਸਲ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਹੜਾਂ ਦੀ ਸਥਿਤੀ ਪੈਦਾ ਹੋਣ ਤੇ ਇਨ੍ਹਾਂ ਸਰਹੱਦੀ ਤੇ ਦਰਿਆ ਨੇੜਲੇ ਪਿੰਡਾਂ ਦੇ ਵਸਨੀਕਾਂ ਦੀ ਜਾਨ ਮਾਲ ਦੀ ਰੱਖਿਆ ਲਈ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਚਣਬੱਧ ਹੈ।ਅਤੇ ਹੜਾਂ ਦੀ ਰੋਕਥਾਮ ਦੇ ਪ੍ਰਬੰਧਾਂ ਲਈ 120 ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰਕੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ  ਦੀ ਅਗਵਾਈ ਵਾਲੀ ਸਰਕਾਰ ਨੇ ਸਿੰਚਾਈਡਰੇਨਜ਼ਜੰਗਲਾਤਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਸਖਤ ਦਿਸ਼ਾ ਨਿਰਦੇਸ਼ ਦਿੱਤੇ ਹੋਏ ਹਨ ਕਿ ਹੜ੍ਹਾਂ ਤੋਂ ਪਹਿਲਾਂ ਪਹਿਲਾਂ ਡਰੇਨਾਂ ਦੀ ਸਾਫ ਸਫਾਈ ਸਮੇਤ ਦਰਿਆਵਾਂ ਦੇ ਨਾਜ਼ੁਕ ਧੁੱਸੀ ਬੰਨ੍ਹ ਥਾਵਾਂ ਤੇ ਕੰਮ ਨੇਪੜੇ ਚਾੜ੍ਹ ਲਏ ਜਾਣ। ਉਪਰੰਤ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਸ: ਧਾਲੀਵਾਲ ਨੇ ਪ੍ਰਗਟਾਵਾ ਕੀਤਾ ਕਿ ਅਜਨਾਲਾ ਸਬ ਡਵੀਜਨ ਚੋਂ ਲੰਘਦੇ ਰਾਵੀ ਦਰਿਆ ਤੋਂ ਪਾਰਲੇ ਪਾਸੇ ਸੈਂਕੜੇ ਕਿਸਾਨਾਂ ਦੀ 3 ਹਜਾਰ ਏਕੜ ਦੇ ਕਰੀਬ ਖੇਤੀ ਅਧੀਨ ਉਪਜਾਊ ਜਮੀਨ ਹੈ। ਬਰਸਾਤਾਂ ਤੇ ਆਮ ਦਿਨਾਂ ਚ ਰਾਵੀ ਦਰਿਆ ਤੋਂ ਪਾਰ ਫਸਲਾਂ ਦੀ ਬਿਜਾਈ ਅਤੇ ਸਾਂਭ ਸੰਭਾਲ ਕਰਨ ਲਈ ਸਬ ਡਵੀਜਨ ਨੇੜੇਲੇ ਪਿੰਡਾਂ ਦੇ ਕਿਸਾਨਾਂ ਮਜਦੂਰਾਂ ਨੂੰ ਪਿਛਲੇ 50 ਸਾਲ ਤੋਂ ਵੱਧ ਅਰਸੇ ਤੋਂ ਡਾਹਢੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀਪਰ 50 ਸਾਲ ਦੌਰਾਨ ਅਜਨਾਲਾ ਹਲਕੇ ਸਮੇਤ ਪੰਜਾਬ ਦੀ ਸੱਤਾ ਤੇ ਕਾਬਜ਼ ਰਹੀਆਂ ਸਾਬਕਾ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਨੇ ਸਰਹੱਦੀ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਹੱਲ ਕਰਨ ਦੀ ਬਜਾਏ ਅੱਖਾਂ ਬੰਦ ਰੱਖੀਆਂ । ਜਦੋਂਕਿ ਘੋਹਨੇਵਾਲਾ ਤੇ ਕੋਟ ਰਜ਼ਾਦਾ ਵਿਖੇ ਰਾਵੀ ਦਰਿਆ ਦੇ ਪੱਤਨਾਂ ਤੇ ਕਿਸਾਨਾਂ ਮਜਦੂਰਾਂ ਦੇ ਆਉਣ ਜਾਣ ਦੀ ਸਹੂਲਤ ਲਈ 2 ਪਨਟੂਨ ਪੁੱਲ ਬਣਾਏ ਅਤੇ 11 ਕਰੋੜ ਰੁਪਏ ਦੀ ਲਾਗਤ ਨਾਲ ਘੋਹਨੇਵਾਲਾ ਵਿਖੇ ਦਰਿਆ ਤੋਂ ਆਰ ਪਾਰ ਜਾਣ ਲਈ ਪੱਕਾ ਨਵਾਂ ਪੁੱਲ ਨਿਰਮਾਣ ਅਧੀਨ ਹੈਜੋ ਆਉਂਦੇ ਕੁੱਝ ਦਿਨਾਂ ਚ ਸਰਹੱਦੀ ਤੇ ਦਰਿਆ ਕੰਢੇ ਵੱਸੇ ਕਿਸਾਨਾਂ ਤੇ ਆਮ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ ਇਸ ਪੁੱਲ ਦੇ ਜਾਇਜ਼ੇ ਮੌਕੇ ਮੌਜੂਦ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਹੜਾਂ੍ਹ ਦੀ ਸਥਿਤੀ ਪੈਦਾ ਹੋਣ ਤੋਂ ਪਹਿਲਾਂ ਪਹਿਲਾਂ ਪੁੱਲ ਦੇ ਨਿਰਮਾਣ ਲਈ 100 ਫੀਸਦੀ ਕੰਮ ਮੁਕੰਮਲ ਕਰ ਲਿਆ ਜਾਵੇ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ ਸਮੇਤ ਐਸ.ਡੀ.ਐਮ ਅਜਨਾਲਾ ਸ: ਰਵਿੰਦਰ ਸਿੰਘ ਅਰੋੜਾਅਤੇ ਸਿੰਚਾਈਡਰੇਨਜ਼ਜੰਗਲਾਤਮਾਈਨਿੰਗ ਆਦਿ ਵਿਭਾਗਾਂ ਦੇ ਪ੍ਰਸ਼ਾਸ਼ਨਿਕ ਅਧਿਕਾਰੀ ਮੌਜੂਦ ਸਨ।