ਨਿਗਮ ਕਰਮਚਾਰੀਆਂ ਨੂੰ ਜੁਨ 2025 ਪੇਡ ਜੁਲਾਈ 2025 ਦੀ ਤਨਖਾਹ IHRMS Portal ਰਾਹੀਂ ਤਿਆਰ ਕੀਤੇ ਬਿਲਾਂ ਰਾਹੀਂ ਹੀ ਮਿਲੇਗੀ : ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ।

ਅੰਮ੍ਰਿਤਸਰ ਮਿਤੀ 2/7(ACN):- ਨਗਰ ਨਿਗਮ ਅੰਮ੍ਰਿਤਸਰ ਵਿਖੇ ਵੱਖ-ਵੱਖ ਵਿਭਾਗਾ ਵਲੋ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਸਰਵਿਸ ਰਿਕਾਰਡ ਵਿੱਚ ਹੋਣ ਵਾਲੀਆਂ ਗੜਬੜੀਆਂ ਨੂੰ ਰੋਕਣ ਲਈ ਸਾਰਾ ਰਿਕਾਰਡ IHRMS Portal ਤੇ ਅਪਲੋਡ ਕੀਤਾ ਜਾ ਰਿਹਾ ਹੈ । ਅਜ ਮਿਤੀ 2/7/2025 ਨੂੰ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ ਵਲੋਂ ਸਾਰੇ ਵਿਭਾਗਾ ਦੇ ਮੁੱਖੀਆਂ ਅਤੇ ਉਪ-ਮੁੱਖੀਆਂ ਨੂੰ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ ਕਿ ਸਾਰੇ ਕਰਮਚਾਰੀਆਂ / ਅਧਿਕਾਰੀਆਂ ਦੀ ਮਹੀਨਾ ਜੁਨ 2025 ਪੇਡ ਜੁਲਾਈ 2025 ਦੀ ਤਨਖਾਹ IHRMS Portal ਰਾਹੀਂ ਤਿਆਰ ਕੀਤੇ ਗਏ ਬਿਲਾਂ ਰਾਹੀਂ ਹੀ ਕੀਤੀ ਜਾਣੀ ਹੈ ਅਤੇ ਇਨਾਂ ਬਿਲਾ ਨੂੰ ਹੀ ਪਾਸ ਕੀਤਾ ਜਾਵੇ ਜੇਕਰ ਕਿਸੇ ਵੀ ਕਰਮਚਾਰੀ ਦੀ ਤਨਖਾਹ ਬਿਨਾ IHRMS Portal ਤੋ ਤਿਆਰ ਕੀਤੀ ਜਾਂਦੀ ਹੈ ਤਾਂ ਉਹ ਪਾਸ ਨਾ ਕੀਤੀ ਜਾਵੇ ਇਹ ਵੀ ਹੁਕਮ ਕੀਤੇ ਗਏ ਹਨ ਕਿ ਜੇਕਰ ਕੋਈ ਅਮਲਾ ਕਲਰਕ ਤਨਖਾਹਾਂ ਦੇ ਬਿਲ IHRMS Portal ਰਾਹੀਂ ਤਿਆਰ ਨਹੀ ਕਰਦਾ ਹੈ ਤਾ ਉਸ ਨੂੰ ਚਾਰਜਸ਼ੀਟ ਕੀਤਾ ਜਾਵੇਗਾ ਅਤੇ ਉਸ ਦੀ ਮੁਅਤਲੀ ਦੀ ਸ਼ਿਫਾਰਿਸ਼ ਕੀਤੀ ਜਾਵੇਗੀ । ਇਸ ਸਬੰਧੀ ਡਿਪਟੀ ਕੰਟਰੋਲਰ ਵਿਤ ਅਤੇ ਲੇਖਾ ਨੂੰ ਵੀ ਹਦਾਇਤਾ ਕੀਤੀਆਂ ਗਈਆ ਹਨ । ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਕਿਹਾ ਕਿ ਆਏ ਦਿਨ ਨਗਰ ਨਿਗਮ ਵਿਖੇ ਕਰਮਚਾਰੀਆਂ ਵਲੋਂ ਉਹਨਾਂ ਦੀਆਂ ਸੇਵਾ ਪਤਰੀਆਂ ਜਾ ਸਰਵਿਸ ਰਿਕਾਰਡ ਗੁਮ ਹੋਣ ਬਾਰੇ ਸ਼ਿਕਾਇਤ ਮਿਲਦੀਆਂ ਰਹਿਦੀਆਂ ਹਨ ਅਤੇ ਇਸ ਤੋ ਇਲਾਵਾ ਅਮਲਾ ਕਲਰਕਾਂ ਵਲੋੰ ਤਨਖਹਾ ਦੇ ਬਿਲਾ ਵਿੱਚ ਵੀ ਗੜਬੜੀਆਂ ਪਾਈਆਂ ਜਾਂਦੀਆਂ ਹਨ ਅਤੇ ਪਿਛੇ ਜੇ ਇਸੇ ਸਬੰਧ ਵਿੱਚ ਅਮਲਾ ਕਲਰਕ ਨੂੰ ਵੀ ਮੁਅਤਲ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਸਰਕਾਰ ਵਲੋਂ ਹਦਾਇਤਾ ਹਨ ਕਿ ਕਰਮਚਾਰੀਆਂ ਦਾ ਸਾਰਾ ਸਰਵਿਸ ਰਿਕਾਰਡ IHRMS Portal ਤੇ ਅਪਲੋਡ ਕੀਤਾ ਜਾਵੇ ਤਾਂ ਜੋ ਕਰਮਚਾਰੀ ਆਪਣਾ ਸਰਵਿਸ ਰਿਕਾਰਡ IHRMS Portal ਤੇ ਦੇਖ ਸਕਣ । ਨਗਰ ਨਿਗਮ ਵਲੋਂ ਪਹਿਲਾ ਹੀ ਹਦਾਇਤ ਕੀਤੀ ਗਈ ਸੀ ਇਸ ਵਾਰ ਜੁਨ ਪੇਡ ਜੁਲਾਈ 2025ਦੀ ਤਨਖਾਹ IHRMS Portal ਰਾਹੀਂ ਤਿਆਰ ਕੀਤੇ ਗਏ ਬਿਲਾਂ ਅਨੁਸਾਰੀ ਹੀ ਕੀਤੀ ਜਾਵੇਗੀ । ਨਿਗਮ ਵਲੋਂ ਸਾਰਾ ਰਿਕਾਰਡ IHRMS Portal ਤੇ ਅਪਲੋਡ ਕਰ ਦਿਤਾ ਗਿਆ ਹੈ ਸਾਰੇ ਅਧਿਕਾਰੀਆਂ ਨੂੰ ਹਦਾਇਤਾ ਕੀਤੀਆਂ ਗਈਆਂ ਹਨ ਕਿ ਉਹ IHRMS Portal ਰਾਹੀਂ ਤਿਆਰ ਕੀਤੇ ਬਿਲ ਹੀ ਪਾਸ ਕਰਨਗੇ ਅਤੇ ਜੋ ਵੀ ਅਮਲਾ ਕਲਰਕ ਇਹਨਾਂ ਤੋ ਬਿਨਾਂ ਤਨਖਾਹਾਂ ਦੇ ਬਿਲ ਬਣਾਏਗਾ ਉਸ ਦੀ ਚਾਰਜਸ਼ੀਟ ਅਤੇ ਮੁਅਤਲੀ ਸਬੰਧੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜੇਗਾ । ਉਹਨਾਂ ਕਿਹਾ ਕਿ ਇਸ ਕੰਮ ਵਿੱਚ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ ।