ਯਾਤਾਯਾਤ ਦੇ ਨਿਯਮਾਂ ਦੀ ਪਾਲਣਾ ਨੂੰ ਬਣਾਇਆ ਜਾਵੇ ਯਕੀਨੀ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਜੁਲਾਈ (ACN):- ਸੜਕ ਸੁਰੱਖਿਆ ਸਬੰਧੀ ਕੀਤੀ ਗਈ ਉੱਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ  ਨੇ ਹਰ ਸਕੂਲ ਮੁਖੀ ਸੁਰੱਖਿਆ ਸਕੂਲ ਵਾਹਨ ਨਿਯਮਾਂ ਦੀ ਪਾਲਣਾ ਲਈ ਪਾਬੰਦ ਹੈ। ਉਹਨਾਂ ਕਿਹਾ ਕਿ ਹਰੇਕ ਸਕੂਲ ਮੁਖੀ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਸਕੂਲ ਵਿੱਚ ਆਉਂਦੇ ਬੱਚਿਆਂ ਦੇ ਵਾਹਨਾਂ ਦੀ ਜਾਂਚ ਕਰੇ ਕਿ ਕੀ ਉਹ ਵਾਹਨ ਬੱਚਿਆਂ ਦੀ ਸੁਰੱਖਿਆ ਲਈ ਯੋਗ ਹੈ ਅਤੇ ਕੀ ਉਹ ਸਰਕਾਰ ਵੱਲੋਂ ਸੁਰੱਖਿਆ ਲਈ ਤੈਅ ਕੀਤੇ ਹੋਏ ਨਿਯਮਾਂ ਨੂੰ ਪੂਰੇ ਕਰ ਰਿਹਾ ਹੈਉਨਾਂ ਕਿਹਾ ਕਿ ਯਾਤਾਯਾਤ ਦੇ ਨਿਯਮਾਂ ਦਾ ਪਾਲਣਾ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।ਵਧੀਕ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਟੈਫ੍ਰਿਕ ਲਾਇਟਾਂ ਨੂੰ ਦਰੁਸਤ ਕਰਵਾਉਣ ਅਤੇ ਕੋਈ ਵੀ ਟੈਫ੍ਰਿਕ ਲਾਇਟ ਖ਼ਰਾਬ ਨਾ ਹੋਵੇ । ਉਨ੍ਹਾਂ ਨਾਲ ਹੀ ਕਿਹਾ ਕਿ ਸੜਕੀ ਦੁਰਘਟਨਾਵਾਂ ਜਿਆਦਾਤਰ ਅਵਾਰਾ ਪਸ਼ੂਆਂ ਦੇ ਨਾਲ ਹੋ ਰਹੀਆਂ ਹਨ ਅਤੇ ਇੰਨ੍ਹਾਂ ਅਵਾਰਾ ਪਸ਼ੂਆਂ ਨੂੰ ਕੰਟਰੋਲ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸੜਕਾਂ ਦੇ ਆਲੇ ਦੁਆਲੇ ਸਾਇਨ ਬੋਰਡ ਜ਼ਰੂਰ ਲਗਵਾਏ ਜਾਣ ਤਾਂ ਜੋ ਬਾਹਰੋ ਆਏ ਸੈਲਾਨੀਆਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ। ਮੀਟਿੰਗ ਦੋਰਾਨ ਸਬ ਇੰਸਪੈਕਟਰ ਟੈਫ੍ਰਿਕ ਸ਼੍ਰੀ ਰਜਿੰਦਰ ਸਿੰਘ ਨੇ ਦੱਸਿਆ ਕਿ 1 ਜਨਵਰੀ 2025 ਤੋ ਲੈ ਕੇ 31 ਮਈ 2025 ਤੱਕ ਯਾਤਾਯਾਤ ਦੇ ਨਿਯਮਾਂ ਦੀ ਉਲੰਘਨਾਂ ਕਰਨ ਤੇ 6800 ਚਾਲਾਨ ਕੀਤੇ ਗਏ ਹਨ ਅਤੇ ਵੱਡੀ ਮਾਤਰਾ ਵਿੱਚ ਜੁਰਮਾਨਾਂ ਵਸੂਲਿਆਂ ਗਿਆ ਹੈ। ਇਸ ਮੌਕੇ  ਸਹਾਇਕ ਟਰਾਂਸਪੋਰਟ ਅਧਿਕਾਰੀ ਸ਼੍ਰੀ ਮੰਦੀਪ ਸੋਹੀਮੈਡਮ ਸ਼ਾਲੂ ਹਰਚਰਨਡੀਡੀਪੀਓ ਸ੍ਰੀ ਸੰਦੀਪ ਮਲਹੋਤਰਾਸ਼੍ਰੀ ਅਰਵਿੰਦਰ ਭੱਟੀਸ: ਗੁਰਿੰਦਰ ਸਿੰਘ ਮੱਟੂਜ਼ਿਲ੍ਹੇ ਵਿੱਚ ਕੰਮ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।