ਡਾਕਟਰ ਨਿੱਜਰ ਨੇ ਦੱਖਣੀ ਹਲਕੇ ਵਿੱਚ ਟਿਊਬਵੈੱਲ ਅਤੇ ਨਵੇਂ ਟਰਾਂਸਫਰਮਰ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 2 ਜੁਲਾਈ (ACN):- ਮੁੱਖ ਮੰਤਰੀ ਪੰਜਾਬ ਸਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਦੱਖਣੀ ਦੇ ਵਿਧਾਇਕ ਡਾਇੰਦਰਬੀਰ ਸਿੰਘ ਨਿੱਜਰ ਨੇ ਵਾਰਡ ਨੰਬਰ 40 ਗੁਰਨਾਮ ਨਗਰ ਵਿੱਚ ਨਵੇਂ ਟਿਊਬਵੈੱਲ ਦੇ ਲਗਾਏ ਜਾਣ ਦਾ ਉਦਘਾਟਨ ਕਰਨ ਉਪਰੰਤ ਕੀਤਾਡਾਨਿੱਜਰ ਨੇ ਕਿਹਾ ਕਿ ਲੋਕਾਂ ਦੀ ਬੜੇ ਚਿਰ ਤੋਂ ਮੰਗ ਸੀ ਕਿ ਇਥੇ ਨਵਾਂ ਟਿਊਬਵੈਲ ਲਗਾਇਆ ਜਾਵੇ ਉਨਾਂ ਕਿਹਾ ਕਿ ਇਸ ਟਿਊਬਵੈਲ ਲੱਗਣ ਦੇ ਨਾਲ ਲੋਕਾਂ ਦੀ ਪਾਣੀ ਪੀਣ ਦੀ ਸਮੱਸਿਆ ਕਾਫ਼ੀ ਹੱਦ ਤੱਕ ਹਲ ਹੋ ਗਈ ਹੈ ਉਨਾਂ ਕਿਹਾ ਕਿ ਦੱਖਣੀ ਹਲਕੇ ਵਿੱਚ ਵਿਕਾਸ ਕਾਰਜਾਂ ਦੀ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀਇਸ ਉਪਰੰਤ ਵਿਧਾਇਕ ਨਿੱਜਰ ਵਲੋਂ ਵਾਰਡ ਨੰਬਰ 44 ਵਿਖੇ ਮਿਸ਼ਰਾ ਸਿੰਘ ਕਲੋਨੀ ਵਿੱਚ ਨਵੇਂ ਟ੍ਰਾਂਸਫਾਰਮਰ ਦਾ ਉਦਘਾਟਨ ਵੀ ਕੀਤਾ ਗਿਆ ਉਨਾਂ ਕਿਹਾ ਕਿ ਇਸ ਟ੍ਰਾਂਸਫਾਰਮਰ ਨਾਲ ਇਲਾਕੇ ਵਿੱਚ ਬਿਜਲੀ ਸਪਲਾਈ ਅਤੇ ਲੋਡ ਸ਼ੈਡਿੰਗ ਦੀ ਸਮੱਸਿਆ ਨੂੰ ਦੂਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਮੌਕੇ ਉਤੇ ਕੌਂਸਲਰ ਸ. ਗੁਰਵਿੰਦਰ ਸਿੰਘ ਰਿੰਕੂਵਾਰਡ ਇੰਚਾਰਜ ਸ.ਰਵੀਸ਼ੇਰ ਸਿੰਘ,ਬਲੌਕ ਇੰਚਾਰਜ ਸ. ਰਣਜੀਤ ਸਿੰਘਨਿੱਜੀ ਸਹਾਇਕ ਸ਼. ਨਵਨੀਤ ਸ਼ਰਮਾਸ. ਗੁਰਪ੍ਰੀਤ ਸਿੰਘਦਲੇਰ ਜੀਦੀਪਕ ਰਾਜੂ ਜੀਅਮਰਦੀਪ ਸਿੰਘ ਰਾਜੂ ਸਮੇਤ ਇਲਾਕੇ ਦੇ ਨਾਮਵਰ ਸ਼ਖਸੀਅਤਾਂ ਹਾਜ਼ਰ ਸਨ