ਪਿਮਸਿਪ ਪ੍ਰੋਜੈਕਟ ਅਧੀਨ ਚਲ ਰਹੇ ਵਿਕਾਸ ਕੰਮਾਂ ਦੀ ਵਧੀਕ ਕਮਿਸ਼ਨਰ ਵਲੋਂ ਕੀਤੀ ਗਈ ਸਮੀਖਿਆਂ

ਅੰਮ੍ਰਿਤਸਰ 3/7(ACN):- ਅੱਜ ਮਿਤੀ 3 ਜੁਲਾਈ 2025 ਨੂੰ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਮਿਊਂਸੀਪਲ ਸਰਵਿਸਜ ਇੰਪਰੂਵਮੈਂਟ ਪ੍ਰੋਜੈਕਟ ਦੀ ਸਮੀਖਿਆਂ ਕਰਨ ਲਈ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਇਕ ਮੀਟਿੰਗ ਕੀਤੀ ਗਈ । ਇਹ ਪ੍ਰੌਜਕੈਟ ਵਿਸ਼ਵ ਬੈਂਕ ਅਤੇ ਏ.ਆਈ.ਆਈ. ਬੀ ਦੇ ਸਹਿਯੋਗ ਨਾਲ ਨਗਰ ਨਿਗਮ ਅੰਮ੍ਰਿਤਸਰ ਵਲੋਂ ਚਲਾਇਆ ਜਾ ਰਿਹਾ ਹੈ ਅਤੇ ਇਸ ਪ੍ਰੌਜੇਕਟ ਅਧੀਨ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਸਕੀਮ ਪ੍ਰੌਜੈਕਟ ਤੇ ਕੰਮ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਆਉਣ ਵਾਲੇ ਸਮੇਂ ਵਿੱਚ ਅਪਰ ਬਾਰੀ ਦੁਆਬ ਨਹਿਰ ਦਾ ਪਾਣੀ ਸਾਫ ਕਰਕੇ ਘਰ-2 ਪਹੁੰਚਾਇਆ ਜਾਵੇਗਾ । ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਨੂੰ ਇਸ ਪ੍ਰੌਜੈਕਟ ਅਧੀਨ ਚਲ ਰਹੇ ਵਿਕਾਸ ਕਾਰਜਾ ਦੀ ਪ੍ਰਗਤੀ ਰਿਪੋਰਟ ਜਾਣਕਾਰੀ ਦਿਤੀ ਗਈ ਅਜ ਦੀ ਇਸ ਮੀਟਿੰਗ ਵਿੱਚ ਪ੍ਰੌਜੈਕਟ ਮੈਨੇਜਰ ਕੁਲਦੀਪ ਸਿੰਘ ਸੈਨੀ ਐਸ.ਈ ਪ੍ਰੌਜੈਕਟ ਜਤਿਨ ਵਾਸੂਦੇਵ, ਨਰਿੰਦਰ ਪਾਲ ਸਿੰਘ ਸੀਨੀਅਰ ਕਨੰਸਟਰਕਸ਼ਨ ਮੈਨੇਜਰ ਅਸ਼ਵਨੀ ਸ਼ਰਮਾ ,ਸ਼ਿਵ ਕੁਮਾਰ ਸੋਨੀ , ਰਣਜੀਤ ਸਿੰਘ ਐਸ.ਡੀ.ਓ ਜਤਿੰਦਰ ਵਾਸਲ ਸੀ.ਐਫ.ਓ , ਵਿਸ਼ਵਜੀਤ ਜੇਈ , ਮਨਮੀਤ ਸਿੰਘ, ਮੋਨਿਕਾ ਅਤੇ ਐਲ.ਐਂਡ.ਟੀ ਕੰਪਨੀ ਦੇ ਪ੍ਰੌਜੇਕਟ ਮੈਨੇਜਰ ਰਾਹੁਲ ਪਟੇਲ ਤੋ ਇਲਾਵਾ ਹੋਰ ਅਧਿਕਾਰੀ ਸ਼ਾਮਲ ਸਨ । ਵਧੀਕ ਕਮਿਸ਼ਨਰ ਸੁਰਿਦੰਰ ਸਿੰਘ ਨੇ ਦਸਿਆ ਕਿ ਪੰਜਾਬ ਮਿਊਂਸੀਪਲ ਸਰਵਿਸਜ ਇੰਪਰੂਵਮੈਂਟ ਪ੍ਰੋਜੈਕਟ ਅਧੀਨ ਸਾਰੇ ਵਿਕਾਸ ਦੇ ਕੰਮ ਬੜੇ ਤੇਜੀ ਨਾਲ ਮੁਕੰਮਲ ਕੀਤੇ ਜਾ ਰਹੇ ਹਨ ਇਸ ਤੋ ਇਲਾਵਾ ਐਲ.ਐਂਡ.ਟੀ ਕੰਪਨੀ ਨੂੰ ਵੀ ਹਦਾਇਤਾ ਕੀਤੀਆ ਗਈਆ ਹਨ ਕਿ ਕੰਪਨੀ ਵਲੋਂ ਕੰਮ ਪੁਰਾ ਕਰਨ ਦੀ ਸਮੇਂ ਸੀਮਾ ਨੂੰ ਧਿਆਨ ਵਿੱਚ ਰਖਦੇ ਹੋਏ ਮਜਦੂਰਾ ਦੀ ਗਿਣਤੀ ਜਲਦੀ ਤੋ ਜਲਦੀ ਵਧਾਈ ਜਾਵੇ ਤੇ ਹੋਰ ਲੋੜੀਂਦੇ ਸਾਧਨ ਵੀ ਵਧਾਏ ਜਾਣ ਤਾਂ ਜੋ ਕੰਮ ਨਿਰਧਾਰਿਤ ਸਮੇਂ ਵਿੱਚ ਪੁਰਾ ਕੀਤਾ ਜਾ ਸਕੇ । ਕੰਪਨੀ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕੰਪਨੀ ਵਲੋਂ ਜਿਥੇ ਵੀ ਪਾਇਪਾ ਪਾਉਣ ਵਾਲੀ ਸੜਕਾ ਤੋੜੀਆਂ ਗਈਆ ਸਨ ਉਹਨਾਂ ਦੀ ਮੁਰੰਮਤ ਦਾ ਕੰਮ ਜਲਦੀ ਤੋ ਜਲਦੀ ਪੁਰਾ ਕੀਤਾ ਜਾਵੇ ।ਵਧੀਕ ਕਮਿਸ਼ਨਰ ਨੇ ਦਸਿਆ ਕਿ ਇਸ ਪ੍ਰੌਜੈਕਟ ਅਧੀਨ ਆਉਣ ਵਾਲੇ ਸਮੇਂ ਵਿੱਚ ਨਗਰ ਨਿਗਮ ਦੀਆਂ ਸੇਵਾਵਾ ਨੂੰ ਡਿਜੀਟਾਇਜ ਕੀਤਾ ਜਾ ਰਿਹਾ ਹੈ ਤਾਂ ਸ਼ਹਿਰਵਾਸੀਆ ਨੂੰ ਸੇਵਾਵਾ ਦਾ ਲਾਭ ਆਸਾਨੀ ਨਾਲ ਅਤੇ ਸਮੇਂ ਸਿਰ ਮਿਲ ਸਕੇ । ਉਹਨਾਂ ਕਿਹਾ ਕਿ ਨਿਗਮ ਦੇ ਰਿਕਾਰਡ ਨੂੰ ਡਿਜਿਟਲ ਕਰਨ ਲਈ ਲਗਾਏ ਗਏ ਟੈਂਡਰ ਲਈ 8 ਕੰਪਨੀਆਂ ਦੇ ਪ੍ਰਸਤਾਵ ਹਾਸਲ ਹੋਏ ਹਨ ਜਿਨਾਂ ਦਾ ਮੁਲਾਂਕਣ ਦਾ ਕੰਮ ਆਖਰੀ ਚਰਨ ਵਿਚ ਹੈ ।