ਬੀਆਈਐਸ ਜੇਕੇਬੀਓ ਵੱਲੋਂ ਪੀਡਬਲਿਊਐੱਸਐੱਸਬੀ ਅੰਮ੍ਰਿਤਸਰ ਦੇ ਅਧਿਕਾਰੀਆਂ ਲਈ ਸਮਰਥਨ ਵਿਕਾਸ ਪ੍ਰੋਗਰਾਮ ਆਯੋਜਿਤ

ਅੰਮ੍ਰਿਤਸਰ, 08 ਜੁਲਾਈ (ACN):- ਭਾਰਤੀ ਮਾਨਕ ਬਿਊਰੋ (BIS), ਜੰਮੂ ਅਤੇ ਕਸ਼ਮੀਰ ਸ਼ਾਖਾ ਦਫ਼ਤਰ (JKBO) ਵੱਲੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ (PWSSB), ਅੰਮ੍ਰਿਤਸਰ ਦੇ ਅਧਿਕਾਰੀਆਂ ਲਈ ਸਮਰਥਨ ਵਿਕਾਸ (Capacity Building) ਪ੍ਰੋਗਰਾਮ ਸਫਲਤਾਪੂਰਵਕ ਆਯੋਜਿਤ ਕੀਤਾ ਗਿਆ। ਇਹ ਪ੍ਰੋਗਰਾਮ PWSSB ਦੇ ਕਾਨਫਰੈਂਸ ਹਾਲ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਦੀ ਅਗਵਾਈ ਅਤੇ ਸਮਰਥਨ ਸ਼੍ਰੀ ਜਿਤਿਨ ਵਾਸੁਦੇਵਾਅਧੀਸ਼ਠਤਾ ਇੰਜੀਨੀਅਰ, PWSSB ਅੰਮ੍ਰਿਤਸਰ ਵੱਲੋਂ ਕੀਤੀ ਗਈ। ਇਸ ਦੌਰਾਨ ਅੰਮ੍ਰਿਤਸਰ ਅਤੇ ਗੁਰਦਾਸਪੁਰ ਜ਼ਿਲਿਆਂ ਤੋਂ ਕਰੀਬ 30 ਅਧਿਕਾਰੀ ਜਿਵੇਂ ਕਿ ਐਗਜ਼ਿਕਿਊਟਿਵ ਇੰਜੀਨੀਅਰਸਬ-ਡਿਵੀਜ਼ਨਲ ਇੰਜੀਨੀਅਰਜੂਨੀਅਰ ਇੰਜੀਨੀਅਰ ਅਤੇ ਤਕਨੀਕੀ ਸਟਾਫ ਨੇ ਸਰਗਰਮੀ ਨਾਲ ਭਾਗ ਲਿਆ। ਸ਼੍ਰੀ ਆਸ਼ੀਸ਼ ਕੁਮਾਰ ਦੁਵੇਦੀਮਾਨਕ ਪ੍ਰਚਾਰ ਅਧਿਕਾਰੀ, BIS JKBO ਨੇ ਭਾਗੀਦਾਰਾਂ ਨੂੰ BIS ਦੀ ਭੂਮਿਕਾ ਅਤੇ ਸਮਰਥਨ ਵਿਕਾਸ ਦੀ ਪਹਿਲ ਕਦੇ ਉਦੇਸ਼ਾਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਜਨਤਕ ਯੂਟਿਲਿਟੀ ਸੇਵਾਵਾਂ ਵਿੱਚ ਮਾਨਕੀਕਰਨ ਅਤੇ ਗੁਣਵੱਤਾ ਭਰੋਸੇ ਦੀ ਅਹਿਮੀਅਤ ਉੱਤੇ ਜ਼ੋਰ ਦਿੱਤਾ। ਰਿਸੋਰਸ ਪੈਰਸਨ ਸ਼੍ਰੀ ਕਮਲਜੀਤ ਘਈ ਨੇ BIS ਦੀ ਮਾਨਕੀਕਰਨਸੰਗਤਤਾ ਮੁਲਾਂਕਣ ਅਤੇ ISI-ਚਿੰਨ੍ਹਿਤ ਉਤਪਾਦਾਂ ਦੀ ਪ੍ਰਮਾਣਿਕਤਾ ਦੀ ਜਾਂਚ ਲਈ BIS ਕੇਅਰ ਐਪ ਦੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਾਣੀ ਸਪਲਾਈ ਅਤੇ ਸੀਵਰੇਜ ਪ੍ਰਣਾਲੀਆਂਸੈਪਟਿਕ ਟੈਂਕਾਂ ਅਤੇ ਪੀਣ ਵਾਲੇ ਪਾਣੀ ਲਈ ਵਰਤੇ ਜਾਂਦੇ ਪਲਾਸਟਿਕ ਪਾਈਪਾਂ ਦੀ ਜਾਂਚ ਅਤੇ ਗੁਣਵੱਤਾ ਨਿਯੰਤਰਣ ਉੱਤੇ ਤਕਨੀਕੀ ਸੈਸ਼ਨ ਵੀ ਲਿਆਜੋ ਭਾਰਤੀ ਮਾਨਕ (IS) ਅਨੁਸਾਰ ਸੀ। ਇਸ ਪ੍ਰੋਗਰਾਮ ਦਾ ਉਦੇਸ਼ ਅਧਿਕਾਰੀਆਂ ਨੂੰ BIS-ਪ੍ਰਮਾਣਤ ਉਤਪਾਦਾਂ ਦੇ ਅਪਣਾਉਣ ਅਤੇ ਮਾਨਕਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜਾਗਰੂਕ ਕਰਨਾ ਸੀਤਾਂ ਜੋ ਲੋਕ ਸੇਵਾਵਾਂ ਦੀ ਗੁਣਵੱਤਾ ਵਿਚ ਸੁਧਾਰ ਆ ਸਕੇ ਅਤੇ ਉਪਭੋਗਤਾਵਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।