ਸਾਰੇ ਅਧਿਕਾਰੀ ਨਿੱਜੀ ਤੌਰ ਉੱਤੇ ਅਲਾਟ ਹੋਈਆਂ ਸੜਕਾਂ ਦੇ ਕੰਮ ਵੇਖਣਾ ਯਕੀਨੀ ਬਣਾਉਣ -ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 8  ਜੁਲਾਈ (ACN):- ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਵੱਲੋਂ ਸ਼ਹਿਰਾਂ ਅਤੇ ਕਸਬਿਆਂ ਦੀਆਂ ਸੜਕਾਂ ਦੀ ਨੁਹਾਰ ਬਦਲਣ ਲਈ ਕੀਤੀ ਗਈ ਪਹਿਲ ਕਦਮੀ ਦੇ ਚੱਲਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਪਹਿਲੇ ਪੜਾਅ ਵਿੱਚ ਜਿਲ੍ਹੇ ਦੀਆਂ 41 ਸੜਕਾਂ ਵੱਖ-ਵੱਖ ਅਧਿਕਾਰੀਆਂ ਨੂੰ ਨਜ਼ਰਸਾਨੀ ਲਈ ਅਲਾਟ ਕਰ ਦਿੱਤੀਆਂ ਹਨ। ਅੱਜ ਇਸ ਸੜਕ ਸੁੰਦਰੀਕਰਨ ਮੁਹਿੰਮ ਤਹਿਤ ਪਲੇਠੀ ਮੀਟਿੰਗ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹਰੇਕ ਅਲਾਟ ਕੀਤੀ ਗਈ ਸੜਕ ਉੱਤੇ ਰੋਜ਼ਾਨਾ ਖ਼ੁਦ ਜਾਣਨਾ ਕਿ ਆਪਣੇ ਕਿਸੇ ਹੋਰ ਜੂਨੀਅਰ ਅਧਿਕਾਰੀ ਨੂੰ ਭੇਜਣ। ਉਹਨਾਂ ਕਿਹਾ ਕਿ ਸੜਕਾਂ ਉੱਤੇ ਖੱਡੇਸੀਵਰੇਜ ਦੇ ਢੱਕਣਪਲਾਂਟੇਸ਼ਨ ਦਾ ਕੰਮਸਟਰੀਟ ਲਾਈਟਾਂ ਰੋਡ ਮਾਰਕਿੰਗ ਜਾਂ ਉੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਨਜਾਇਜ਼ ਕਬਜ਼ਾਸੜਕ ਉੱਤੇ ਖਿਲਰਿਆ ਇਮਾਰਤ ਉਸਾਰੀ ਦਾ ਸਮਾਨ ਜਿਵੇਂ ਕਿ ਰੇਤਾਬਜਰੀ ਆਦਿ ਦੇ ਕੰਮ ਨੋਟ ਕਰਕੇ ਰੋਜ਼ਾਨਾ ਗੂਗਲ ਸ਼ੀਟ ਉੱਤੇ ਭਰਨ। ਉਹਨਾਂ ਕਿਹਾ ਕਿ ਕਿਸੇ ਵੀ ਅਧਿਕਾਰੀ ਨੇ ਆਪਣੇ ਕੋਲੋਂ ਜਾਂ ਆਪਣੇ ਵਿਭਾਗ ਵਿੱਚੋਂ ਕੋਈ ਪੈਸਾ ਨਹੀਂ ਲਗਾਉਣਾ ਸਿਰਫ ਨਜ਼ਰਸਾਨੀ ਕਰਨੀ ਹੈ ਤਾਂ ਜੋ ਉਸ ਸੜਕ ਨਾਲ ਸਬੰਧਤ ਜ਼ਿੰਮੇਵਾਰ ਵਿਭਾਗ ਜਿਵੇਂ ਕਿ ਲੋਕ ਨਿਰਮਾਣ ਵਿਭਾਗਮੰਡੀ ਬੋਰਡਕਾਰਪੋਰੇਸ਼ਨਅੰਮ੍ਰਿਤਸਰ ਵਿਕਾਸ ਅਥੋਰਟੀ ਜਾਂ ਜਿਸ ਵੀ ਵਿਭਾਗ ਦੀ ਉਹ ਸੜਕ ਹੈਉਹ ਉਸ ਸੜਕ ਦਾ ਕੰਮ ਪੂਰਾ ਕਰ ਸਕੇ। ਉਹਨਾਂ ਸੰਬੰਧਿਤ ਵਿਭਾਗ ਜਿਨਾਂ ਦੀਆਂ ਸੜਕਾਂ ਹਨਨੂੰ ਵੀ ਹਿਦਾਇਤ ਕੀਤੀ ਕਿ ਉਹ ਉਕਤ 41 ਸੜਕਾਂ ਦੇ ਨੋਡਲ ਅਧਿਕਾਰੀ ਨਿਯੁਕਤ ਕਰਨ ਤਾਂ ਜੋ ਸਬੰਧਤ ਅਧਿਕਾਰੀ ਕਿਸੇ ਵੀ ਲੋੜ ਜਾਂ ਸਹਾਇਤਾ ਲਈ ਉਸ ਨੋਡਲ ਅਧਿਕਾਰੀ ਨਾਲ ਸੰਪਰਕ ਕਰ ਸਕੇ। ਉਹਨਾਂ ਕਿਹਾ ਕਿ ਅਸੀਂ ਪਹਿਲੇ ਪੜਾਅ ਵਿੱਚ ਸ਼ਹਿਰਾਂ ਤੇ ਕਸਬਿਆਂ ਦੀਆਂ ਮੁੱਖ ਸੜਕਾਂ ਹੀ  ਸੁੰਦਰੀਕਰਨ ਲਈ ਲਈਆਂ ਹਨ। ਇਸ ਤੋਂ ਅੱਗੇ ਦੂਸਰੇ ਪੜਾਅ ਵਿੱਚ ਹੋਰ ਸੜਕਾਂ ਸ਼ਾਮਿਲ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਸਾਤ ਦਾ ਸੀਜਨ ਚੱਲ ਰਿਹਾ ਹੈਸੋ ਪਹਿਲ ਦੇ ਅਧਾਰ ਉੱਤੇ ਸੜਕਾਂ ਵਿੱਚ ਪਏ ਟੋਏ ਅਤੇ ਸੜਕਾਂ ਦੇ ਕਿਨਾਰੇ ਪਲਾਂਟੇਸ਼ਨ ਕਰਵਾਉਣ ਦਾ ਕੰਮ ਵੇਖਣਜਿੱਥੇ ਵੀ ਲੋੜ ਹੈ ਇਸ ਕੰਮ ਨੂੰ ਪੂਰਾ ਕੀਤਾ ਜਾਵੇ। ਅੱਜ ਦੀ ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਮਨਦੀਪ ਕੌਰਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰਸਹਾਇਕ ਕਮਿਸ਼ਨਰ ਮੈਡਮ ਪਿਯੁਸਾ਼,  ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੁਰਿੰਦਰ ਸਿੰਘ,  ਜੁਆਇੰਟ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਜੈਵੀਰ ਸਿੰਘਐਸਡੀਐਮ ਮਨਕੰਵਲ ਸਿੰਘ ਚਾਹਲਐਸਡੀਐਮ ਰਵਿੰਦਰ ਸਿੰਘ ਅੰਮ੍ਰਿਤਸਰ ਵਿਕਾਸ ਅਥਾਰਟੀ ਦੇ ਅਧਿਕਾਰੀ ਸ੍ਰੀਮਤੀ ਅਨਾਇਤ ਅਤੇ ਹੋਰ ਅਧਿਕਾਰੀ ਹਾਜ਼ਰ ਸਨ।