ਅੰਮ੍ਰਿਤਸਰ ਮਿਤੀ.28.05(ACN):-ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸ਼ਹਿਰ ਦੀਆਂ ਮੁੱਖ ਸੜਕਾਂ ਦੇ ਰੱਖ-ਰੱਖਾਵ ਲਈ ਨਿਯੁਕਤ ਕੀਤੇ ਗਏ ਨੋਡਲ ਅਫਸਰਾਂ ਨਾਲ ਉਨਾਂ ਵਲੋਂ ਕੀਤੀ ਗਈ ਕਾਰਗੁਜਾਰੀ ਦੀ ਸਮੀਖਿਆਂ ਲਈ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਮੁੱਖ ਸੜਕਾਂ ਤੇ ਪਏ ਟੋਏ, ਮਲਬੇ ਦੇ ਢੇਰ ਕੁੜੇ ਦੀ ਲਿਫਟਿੰਗ ਫੁਟਪਾਥ ਅਤੇ ਚੈਂਬਰਾਂ ਦੀ ਰਿਪੇਅਰ , ਪਾਣੀ ਅਤੇ ਸੀਵਰੇਜ ਨਾਲ ਸੰਬਧਤ ਸਮਸਿਆਵਾ, ਸੜਕਾ ਤੇ ਹੋਏ ਨਜਾਇਜ ਕਬਜੇ ਅਤੇ ਸਟਰੀਟ ਲਾਈਟਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ । ਇਸ ਮੀਟੰਗ ਵਿੱਚ ਕਮਿਸ਼ਨਰ ਵਲੋਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਹੋਰ ਕੰਮ ਤੋ ਇਲਾਵਾ ਸਾਰੀਆਂ ਸੜਕਾ ਤੇ ਪਏ ਟੋਏ ਇੱਕ ਹਫਤੇ ਦੇ ਵਿੱਚ-ਵਿੱਚ ਪੂਰ ਕੀਤੇ ਜਾਣ ਅਤੇ ਸੜਕਾ ਤੇ ਪਏ ਮਲਬੇ ਦੇ ਢੇਰ ਵੀ ਸਾਫ ਕੀਤੇ ਜਾਣ । ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ ਤੋ ਇਲਾਵਾ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ , ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ , ਗੁਰਜਿੰਦਰ ਸਿੰਘ ਸਵਰਾਜਇੰਦਰ ਪਾਲ ਸਿੰਘ , ਸਿਹਤ ਅਫਸਰ ਡਾ. ਕਿਰਨ ,ਡਾ. ਯੋਗੈਸ਼ ਅਰੋੜਾ , ਏ.ਐਮ.ਓ.ਐਚ ਡਾ. ਰਮਾ ਐਸ.ਡੀ.ਓ ਗੁਰਪਾਲ , ਸੁਪਰਡੰਟ ਰਾਜ ਕੁਮਾਰ ਅਤੇ ਐਸ.ਡੀ.ਓ ਸੁਰਿੰਦਰ ਸਿੰਘ ਹਾਜਰ ਸਨ । ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਸ਼ਹਿਰ ਦੀ ਦਿਖ ਨੂੰ ਸਵਾਰਨ ਲਈ ਨਗਰ ਨਿਗਮ, ਅੰਮ੍ਰਿਤਸਰ ਵਲੋਂ ਹਰ ਸਭੰਵ ਉਪਰਾਲਾ ਕੀਤਾ ਜਾ ਰਿਹਾ ਹੈ ਵਿਭਾਗਾ ਦੇ ਅਧਿਕਾਰੀਆਂ ਵਲੋਂ ਉਹਨਾਂ ਨੂੰ ਸੋਂਪੇ ਗਏ ਕੰਮ ਬਾਖੁਬੀ ਕੀਤੇ ਜਾ ਰਹੇ ਹਨ । ਕਮਿਸ਼ਨਰ ਨੇ ਕਿਹਾ ਕਿ ਉਹ ਆਪ ਨਿਜੀ ਤੌਰ ਤੇ ਸ਼ਹਿਰ ਦੀਆਂ ਮੁਖ ਸੜਕਾ ਦਾ ਔਚਕ ਨਿਰੀਖਣ ਕਰ ਰਹੇ ਹਨ । ਅਧਿਕਾਰੀਆਂ ਵਲੋਂ ਕੰਮ ਨੂੰ ਨੇਪਰੇ ਚਾੜਨ ਲਈ ਮਸ਼ੀਨਰੀ ਦੀ ਘਾਟ ਨੂੰ ਮੁੱਖ ਰਖਦੇ ਹੋਏ ਨਗਰ ਨਿਗਮ ਵਲੋਂ ਸੱਤ ਜੇ.ਸੀ.ਬੀ ਮਸ਼ੀਨਾ ਅਤੇ ਤਿਨ ਟਰੈਕਟਰਾ ਦੀ ਖਰੀਦ ਕੀਤੀ ਗਈ ਹੈ ਜਿਸ ਨਾਲ ਮੁੱਖ ਸੜਕਾਂ ਤੇ ਪਏ ਮਲਬੇ ਨੂੰ ਸਾਫ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਇਕ ਹਫਤੇ ਦੇ ਅੰਦਰ ਅੰਦਰ ਸ਼ਹਿਰ ਦੀਆਂ ਮੁੱਖ ਸੜਕਾਂ ਤੇ ਪਏ ਟੋਇਆਂ ਨੂੰ ਪੂਰ ਕੀਤਾ ਜਾਵੇ । ਅਸਟੇਟ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਭੰਡਾਰੀ ਬ੍ਰਿਜ ਥੱਲੇ ਹੋਏ ਨਜਾਇਜ ਕਬਜਿਆ ਨੂੰ ਹਟਾਇਆ ਜਾਵੇ ਸਟਰੀਟ ਲਾਈਟ ਵਿਭਾਗ ਨੂੰ ਹਦਾਇਤ ਕੀਤੀ ਗਈ ਹੈ ਕਿ ਭੰਡਾਰੀ ਬ੍ਰਿਜ ਤੋ ਇਲਾਵਾ ਜਿਨਾ ਮੁੱਖ ਸੜਕਾ ਤੇ ਸਟਰੀਟ ਲਾਈਟਾ ਬੰਦ ਪਈਆਂ ਹਨ ਉਹਨਾ ਨੂੰ ਤੁਰੰਤ ਬਦਲਿਆ ਜਾਵੇ । ਮੀਟਿੰਗ ਦੌਰਾਨ ਅਧਿਕਾਰੀਆਂ ਵਲੋਂ ਜਾਣੂ ਕਰਵਾਊਣ ਤੇ ਕਮਿਸ਼ਨਰ ਨੇ ਅਗਲੀ ਮੀਟਿੰਗ ਵਿੱਚ ਪੀ.ਡਬਲਊ ਡੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸ਼ਾਮਲ ਹੋਣ ਲਈ ਕਿਹਾ ਤਾਂ ਜੋ ਜਿਹੜੀਆਂ ਸੜਕਾਂ ਉਹਨਾ ਦੇ ਅਧਿਕਾਰ ਖੇਤਰ ਵਿੱਚ ਆਉਂਦੀਆਂ ਹਨ ਉਹਨਾ ਸੜਕਾ ਤੇ ਵੀ ਵਿਕਾਸ ਦੇ ਕੰਮ ਹੋ ਸਕਣ ।