ਅੰਮ੍ਰਿਤਸਰ 1/7(ACN):- ਅੱਜ ਮਿਤੀ 1 ਜੁਲਾਈ 2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ਦੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਪਾਣੀ ਅਤੇ ਸੀਵਰੇਜ ਵਿਭਾਗ ਦੇ ਬਕਾਇਆ ਜਾਤ ਅਤੇ ਲੋਕਾੰ ਵਲੋਂ ਨਜਾਇਜ ਕਨੈਕਸ਼ਨ ਰੈਗੁਲਰ ਨਾ ਕਰਵਾਉਣ ਦਾ ਸਖਤ ਨੋਟਿਸ ਲੇਂਦੇ ਹੋਏ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਹੰਗਾਮੀ ਮੀਟਿੰਗ ਕੀਤੀ ਗਈ । ਮੀਟਿੰਗ ਦੌਰਾਨ ਵਧੀਕ ਕਮਿਸ਼ਨਰ ਵਲੋਂ ਵਿਭਾਗ ਦੇ ਬਕਾਇਆ ਜਾਤ ਨੂੰ ਰਿਕਵਰ ਕਰਨ ਅਤੇ ਕਨੈਕਸ਼ਨਾ ਨੂੰ ਰੈਗੁਲਰ ਕਰਨ ਲਈ ਜੋਰ ਦਿਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਹਰ ਇਕ ਜੇ.ਈ ਆਪਣੇ -2 ਇਲਾਕੇ ਵਿੱਚ ਡਿਫਾਲਟਰਾਂ ਨੂੰ ਨੋਟਿਸ ਜਾਰੀ ਕਰੇਗਾ ਅਤੇ ਲੋਕਾਂ ਵਲੋਂ ਨਜਾਇਜ ਕਨੈਕਸ਼ਨਾ ਨੂੰ ਕਟਣ ਦੀ ਕਾਰਵਾਈ ਅਮਲ ਵਿੱਚ ਲਿਆਦੀ ਜਾਂਵੇਗੀ । ਅੱਜ ਦੀ ਇਸ ਮੀਟਿੰਗ ਵਿਚ ਨਿਗਰਾਨ ਇੰਜੀਨਿਅਰ ਸੰਦੀਪ ਸਿੰਘ , ਸਹਾਇਕ ਕਮਿਸ਼ਨਰ ਅਤੇ ਇੰਚਾਰਜ ਵਾਟਰ ਸਪਲਾਈ ਦਿਲਜੀਤ ਸਿੰਘ, ਕਾਰਜਕਾਰੀ ਇੰਜੀਨਿਅਰ ਭਲਿੰਦਰ ਸਿੰਘ, ਮਨਜੀਤ ਸਿੰਘ , ਸੁਪਰਡੰਟ ਸਤਨਾਮ ਸਿੰਘ ਤੋ ਇਲਾਵਾ ਐਸ.ਡੀਓਜ ਅਤੇ ਜੇਈਜ ਸਾਮਲ ਸਨ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦਸਿਆ ਕਿ ਵਿਤੀ ਸਾਲ-2025-26 ਲਈ ਪਾਣੀ ਅਤੇ ਸੀਵਰੇਜ ਵਿਭਾਗ ਦਾ ਬਜਟ ਦਾ ਟੀਚਾ 16 ਕਰੋੜ ਰੁਪਇਆ ਰਖਿਆ ਗਿਆ ਹੈ ਜਿਸ ਵਿੱਚ ਅਜੇ ਤਕ 2 ਕਰੋੜ ਰੁਪਏ ਦੀ ਹੀ ਰਿਕਵਰੀ ਹੋਈ ਹੈ ਉਹਨਾਂ ਕਿਹਾ ਕਿ ਇਸ ਸਮੇਂ ਸ਼ਹਿਰ ਵਿੱਚ ਵਿਭਾਗ ਦੇ ਰਿਕਾਰਡ ਅਨੁਸਾਰ 2 ਲੱਖ ਪਾਣੀ ਅਤੇ ਸੀਵਰੇਜ ਦੇ ਕਨੈਕਸਨ ਹਨ ਜਿਨਾਂ ਵਿੱਚੋ 44 ਹਜਾਰ ਰਿਹਾਇਸ਼ੀ ਅਤੇ 12 ਹਜਾਰ ਕਮਰਸ਼ੀਅਲ ਹਨ ਇਸ ਤੋ ਇਲਾਵਾ 1.44 ਲੱਖ ਕਨੈਕਸ਼ਨ ਮੁਆਫੀ ਦੇ ਘੇਰੇ ਵਿੱਚ ਆਉਂਦੇ ਹਨ । ਇਸ ਤੋ ਇਲਾਵਾ ਪਾਣੀ ਅਤੇ ਸੀਵਰੇਜ ਵਿਭਾਗ ਦਾ ਕੁਲ ਬਕਾਇਆ ਜਾਤ 29 ਕਰੋੜ ਦੇ ਕਰੀਬ ਹੈ ਜਿਸ ਵਿੱਚ ਉੱਤਰੀ ਹਲਕੇ ਵਿੱਚ 7.40 ਕਰੋੜ , ਕੈਂਦਰੀ ਹਲਕੇ ਵਿੱਚ 7.60 ਕਰੋੜ , ਦੱਖਣੀ ਹਲਕੇ ਵਿੱਚ 4.88 ਕਰੋੜ, ਪੂਰਬੀ ਹਲਕੇ ਵਿੱਚ 7.52 ਕਰੋੜ ਅਤੇ ਪੱਛਮੀ ਹਲਕੇ ਵਿੱਚ 1.98 ਕਰੋੜ ਬਕਾਇਆ ਜਾਤ ਲੈਣ ਵਾਲਾ ਹੈ । ਉਹਨਾਂ ਕਿਹਾ ਕਿ ਪਾਣੀ ਅਤੇ ਸੀਵਰੇਜ ਦੇ ਨਜਾਇਜ ਕਨੈਕਸ਼ਨ ਦੀ ਪੜਤਾਲ ਅਤੇ ਪਿਛਲੇ ਬਕਾਇਆ ਜਾਤ ਦੀ ਰਿਕਵਰੀ ਲਈ ਅਡੀਸ਼ਨਲ ਸਟਾਫ ਦੇ ਆਰਡਰ ਕੀਤੇ ਗਏ ਹਨ ਜਿਨਾਂ ਵਿੱਚ 15 ਟਿਊਬਵੈਲ ਡਰਾਇਵਰ ਅਤੇ 5 ਸੈਨੇਟਰੀ ਸੁਪਰਵਾਇਜਰ ਰਿਕਵਰੀ ਸਟਾਫ ਦੇ ਨਾਲ ਮਿਲ ਕੇ ਕੰਮ ਕਰਨਗੇ ਇਹ ਸਾਰੀਆਂ ਟੀਮਾਂ ਹਲਕਾ ਵਾਇਜ ਰਿਕਵਰੀ ਕਰਨਗੇ ਅਤੇ ਕਾਰਜਕਾਰੀ ਇੰਜੀਨਿਅਰ ਬਤੌਰ ਨੋਡਲ ਅਫਸਰ ਇਨਾਂ ਟੀਮਾ ਵਲੋੰ ਕਾਰਵਾਈ ਦੀ ਨਿਗਰਾਨੀ ਕਰਨਗੇ । ਵਧੀਕ ਕਮਿਸ਼ਨਰ ਨੇ ਹਦਾਇਤ ਕੀਤੀ ਕੀ ਇਲਾਕੇ ਦੇ ਹਰ ਇਕ ਜੇਈ ਦੇ ਕੋਲ ਨੋਟਿਸ ਬੁਕ ਹੋਣੀ ਚਾਹੀਦੀ ਹੈ ਅਤੇ ਜਿਥੇ ਵੀ ਲੋਕਾਂ ਵਲੋਂ ਨਜਾਇਜ ਕਨੈਕਸ਼ਨ ਲਏ ਗਏ ਹਨ ਉਹਨਾੰ ਨੂੰ ਤੁਰੰਤ ਪ੍ਰਭਾਵ ਨਾਲ ਨੋਟਿਸ ਜਾਰੀ ਕੀਤੇ ਜਾਣ ਅਤੇ ਜਿਹੜੇ ਡਿਫਾਲਟਰਾ ਵਲੋਂ ਪੁਰਾਣੇ ਬਕਾਇਆ ਜਾਤ ਦੀ ਅਦਾਇਗੀ ਨਹੀ ਕੀਤੀ ਜਾਂਦੀ ਤਾਂ ਇਹਨਾਂ ਦੇ ਕਨੈਕਸ਼ਨ ਕਟ ਦਿਤੇ ਜਾਣ । ਉਹਨਾਂ ਕਿਹਾ ਕਿ ਬਾਹਰਲੀਆਂ ਅਬਾਦੀਆਂ ਵਿੱਚ ਜਾਇਕਾ , ਸਾਉਥ ਈਸਟ ਪ੍ਰੋਜੈਕਟ ਅਤੇ ਅਮਰੂਤ ਪ੍ਰੋਜੈਕਟ ਅਧੀਨ ਲੋਕਾਂ ਵਲੋਂ 1 ਲਖ ਕਨੈਕਸ਼ਨ ਲਏ ਗਏ ਹਨ ਪਰ ਇਹਨਾੰ ਨੂੰ ਨਗਰ ਨਿਗਮ ਪਾਸੋ ਪਾਸ ਨਹੀ ਕਰਵਾਇਆ ਗਿਆ ਹੈ ਜਿਸ ਕਰਕੇ ਨਗਰ ਨਿਗਮ ਨੂੰ ਬੜਾ ਵਿਤੀ ਨੁਕਸਾਨ ਹੋ ਰਿਹਾ ਹੈ ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸਹੁਲਤ ਲਈ ਨਿਗਮ ਵਲੋਂ ਕੈਂਪ ਵੀ ਲਗਾਏ ਜਾ ਰਹੇ ਹਨ ਪਰ ਜੋ ਲੋਕ ਇਹਨਾਂ ਕੈਂਪਾ ਦਾ ਲਾਭ ਨਹੀ ਲੈ ਰਹੇ ਉਹਨਾਂ ਵਿਰੁੱਧ ਕਾਰਵਾਈ ਲਾਜਮੀ ਤੌਰ ਤੇ ਕੀਤੀ ਜਾਵੇਗੀ । ਵਧੀਕ ਕਮਿਸ਼ਨਰ ਨੇ ਕਿਹਾ ਕਿ ਮਿਤੀ 2/7/2025 ਨੂੰ ਪੱਛਮੀ ਹਲਕੇ ਦੇ ਇਲਾਕੇ ਇਮਪੀਰਅਲ ਸਿਟੀ ਵਿਖੇ ਕੈਂਪ ਲਗਾਇਆ ਜਾ ਰਿਹਾ ਹੈ ਜਿਸ ਦਾ ਲਾਭ ਲੈ ਕੇ ਨਜਾਇਜ ਕਨੈਕਸ਼ਨ ਰੈਗੁਲਰ ਕਰਵਾਏ ਜਾਣ ਨਹੀ ਤਾਂ ਇਹ ਨਜਾਇਜ ਕਨੇਕਸ਼ਨ ਹਰ ਹਾਲ ਵਿੱਚ ਕਟ ਦਿਤੇ ਜਾਣਗੇ ।