ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਕੈਨੇਡਾ ਵਿੱਚ ਰਜਿਸਟਰਡ ਸੋਸਾਇਟੀ ਹੈ। ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਸਾਰੇ ਵਿੱਦਿਅਕ ਅਦਾਰੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਵੱਲੋਂ ਹੀ ਚਲਾਏ ਜਾ ਰਹੇ ਹਨ। ਕੈਨੇਡਾ ਵਿੱਚ ਵੱਖ-ਵੱਖ ਸੰਸਥਾਵਾਂ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਲਈ ਫੰਡ ਇਕੱਠਾ ਕਰਦੀਆਂ ਹਨ।.ਭ.ਛ ਭੰਗੜਾ ਕਲੱਬ ਨੇ ਪਿਛਲੇ ਸਾਲ $50,000 ਇਕੱਠਾ ਕੀਤਾ ਸੀ। ਇਸ ਸਾਲ ਇਸ ਕਲੱਬ ਨੇ $80,000 ਇਕੱਠਾ ਕਰਕੇ ਪਿੰਗਲਵਾੜਾ ਸੋਸਾਇਟੀ ਆਫ਼ ਓਨਟਾਰੀਓ ਨੂੰ ਦਾਨ ਕੀਤੇ ਹਨ। ਇਹ ਰਕਮ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ, ਅੰਮ੍ਰਿਤਸਰ ਵੱਲੋਂ ਆਰਥਿਕ ਰੂਪ ਵਿਚ ਕਮਜ਼ੋਰ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ, ਪਿੰਗਲਵਾੜਾ ਵਿੱਚ ਰਹਿ ਰਹੇ ਵਿਸ਼ੇਸ਼ ਬੱਚਿਆਂ ਅਤੇ ਬਹਿਰੇ ਬੱਚਿਆਂ ਦੇ ਸਕੂਲ ਲਈ ਵਰਤੀ ਜਾਵੇਗੀ। ਪਿੰਗਲਵਾੜਾ ਸੋਸਾਇਟੀ ਇਨ੍ਹਾਂ ਨੌਜਵਾਨਾਂ ਦੀ ਸਮਾਜਿਕ ਕੰਮਾਂ ਪ੍ਰਤੀ ਲਗਨ ਲਈ ਹੱਦੋਂ ਵੱਧ ਧੰਨਵਾਦੀ ਹੈ।