ਅਣ-ਅਧਿਕਾਰਤ ਪਾਣੀ ਅਤੇ ਸੀਵਰੇਜ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਵਾਉਣ ਲਈ ਨਗਰ ਨਿਗਮ,ਅੰਮ੍ਰਿਤਸਰ ਵਲੋ ਲਗਾਏ ਜਾਣਗੇ ਕੈੰਪ।

ਅੰਮ੍ਰਿਤਸਰ : ਮਿਤੀ 06-06(ACN):- ਅੱਜ ਮਿਤੀ 6 ਜੂਨ,2025 ਨੂੰ ਕਮਿਸ਼ਨਰ,ਨਗਰ ਨਿਗਮ,ਅੰਮ੍ਰਿਤਸਰ ਗੁਲਪ੍ਰੀਤ ਸਿੰਘ ਅੋਲਖ ਵਲੋ ਨਗਰ ਨਿਗਮ ਦੇ ਉਪਰੇ਼ਸਨ ਐੰਡ ਮੇਨਟੀਨੈੰਸ ਸੈਲ ਅਤੇ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਨਗਰ ਨਿਗਮ ਦੀ ਹਦੂਦ ਵਿੱਚ ਆਉੰਦੇ ਇਲਾਕਿਆਂ ਵਿੱਚ ਪਾਣੀ$ਸੀਵਰੇਜ ਦੇ ਕੁਨੈਕਸਨਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸ਼ਹਿਰ ਦੀ ਵਸੋ ਦੇ ਮੁਤਾਬਕ ਲੋਕਾਂ ਵਲੋ ਪਾਣੀ$ਸੀਵਰੇਜ ਦੇ ਕੁਨੈਕਸ਼ਨ ਨਾ ਲਏ ਜਾਣ ਕਾਰਣ ਨਗਰ ਨਿਗਮ ਕੋਲ ਇਹਨਾਂ ਕੁਨੈਕਸ’ਨਾਂ ਦੀ ਗਿਣਤੀ ਘੱਟ ਹੈ ਜਿਸ ਨਾਲ ਬਹੁਤ ਵਿੱਤੀ ਨੁਕਸਾਨ ਹੋ ਰਿਹਾ ਹੈ ਜਿਸ ਦਾ ਕਮਿਸ਼ਨਰ ਵਲੋ ਸ਼ਖਤ ਨੋਟਿਸ ਲੈੰਦੇ ਹੋਏ ਫੈਸਲਾ ਲਿਆ ਗਿਆ ਕਿ ਸ਼ਹਿਰ ਵਿੱਚ ਜਿਹੜੇ ਪਾਣੀ$ਸੀਵਰ ਦੇ ਕੁਨੈਕਸ਼ਨ ਵੱਖ-ਵੱਖ ਪ੍ਰੋਜੈਕਟਾਂ ਰਾਂਹੀ ਲੋਕਾਂ ਦੇ ਘਰਾਂ ਤੱਕ ਪਹੁੰਚਾਏ ਗਏ ਹਨ ਉਹਨਾਂ ਨੂੰ ਰਿਕਾਰਡ ਵਿੱਚ ਰੈਗੂਲਰ ਕਰਨ ਹਿੱਤ ਜੋਨਲ ਪੱਧਰ ਤੇ ਕੈੰਪ ਲਗਾ ਕੇ ਮੁਹਿੰਮ ਸੁਰੂ ਕੀਤੀ ਜਾਵੇ ਤਾਂ ਜੋ ਲੋਕਾਂ ਵਲੋ ਨਗਰ ਨਿਗਮ ਦੀ ਮੰਜੂਰੀ ਤੋ ਬਿਨਾਂ ਲਗਾਏ ਗਏ ਕੁਨੈਕਸ਼ਨਾਂ ਨੂੰ ਰਿਕਾਰਡ ਵਿੱਚ ਰੈਗੂਲਰ ਕੀਤਾ ਜਾ ਸਕੇ। ਕੈੰਪ ਵਿਖੇ ਪ੍ਰਾਪਰਟੀ ਟੈਕਸ ਦੀ ਅਸੈਸਮੈੰਟ ਲਈ ਵੀ ਫਾਰਮ ਭਰੇ ਜਾਣਗੇ ਤਾਂ ਜੋ ਵਾਟਰ ਸਪਲਾਈ ਅਤੇ ਸੀਵਰੇਜ ਦਾ ਕੁਨੈਕਸ਼ਨ ਰੈਗੂਲਰ ਕਰਨ ਵੇਲੇ ਦੋਹਾਂ ਮੱਧਾ ਨੂੰ ਇੰਟਰ-ਲਿੰਕ ਕੀਤਾ ਜਾ ਸਕੇ । ਅੱਜ ਦੀ ਇਸ ਮੀਟਿੰਗ ਵਿੱਚ ਸਹਾਇਕ ਕਮਿਸ਼ਨਰ,ਰਜਿੰਦਰ ਸ਼ਰਮਾਂ,ਵਿਸਾਲ ਵਧਾਵਨ,ਕਾਰਜਕਾਰੀ ਇੰਜੀਨੀਅਰ,ਮਨਜੀਤ ਸਿੰਘ,ਗੁਰਜਿੰਦਰ ਸਿੰਘ,ਭਲੰਿਦਰ ਸਿੰਘ,ਐਮਪੀ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਕਮਿਸ਼ਨਰ,ਗੁਲਪੀ੍ਰਤ ਸਿੰਘ ਅੋਲਖ ਨੇ ਦੱਸਿਆ ਕਿ ਨਗਰ ਨਿਗਮ,ਅੰਮ੍ਰਿਤਸਰ ਵਲੋ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੰਚ ਜਾਇਕਾ,ਸਾਊਥ-ਈਸ਼ਟ ਅਤੇ ਅਮਰੁੱਤ ਪ੍ਰੋਜੈਕਟ ਅਧੀਨ ਸ਼ਹਿਰ ਵਾਸੀਆਂ ਨੂੰ ਪਾਣੀ$ਸੀਵਰੇਜ ਸਬੰਧੀ ਮੁੱਢਲੀਆਂ ਸਹੁੱਲਤਾਂ ਦਿੱਤੀਆਂ ਗਈਆਂ ਹਨ ਅਤੇ ਲੋਕਾਂ ਵਲੋ ਪਾਣੀ$ਸੀਵਰੇਜ ਦੇ ਕੁਨੈਕਸ਼ਨ ਵੀ ਲਏ ਗਏ ਹਨ ਪਰ ਉਹਨਾਂ ਵਲੋ ਇਹ ਕੁਨੈਕਸ਼ਨ ਨਗਰ ਨਿਗਮ ਪਾਸੋ ਮੰਜੂਰ ਨਹੀ ਕਰਵਾਏ ਗਏ ਹਨ। ਜਿਸ ਕਰਕੇ ਨਗਰ ਨਿਗਮ ਕੋਲ ਇਹਨਾਂ ਕੁਨੈਕਸਨਾਂ ਦੀ ਗਿਣਤੀ ਘੱਟ ਹੋਣ ਕਰਕੇ ਬੜਾ ਵਿੱਤੀ ਨੁਕਸ਼ਾਨ ਹੋ ਰਿਹਾ ਹੈ। ਉਹਨਾਂ ਕਿਹਾ ਕਿ ਨਗਰ ਨਿਗਮ ਵਲੋ ਕੋਈ ਵੀ ਕਾਰਵਾਈ ਕਰਨ ਤੋ ਪਹਿਲਾਂ ਸ਼ਹਿਰ ਵਾਸੀਆਂ ਦੀ ਸਹੁੱਲਤ ਲਈ ਹਰੇਕ ਇਲਾਕੇ ਵਿੱਚ ਕੈੰਪ ਲਗਾਏ ਜਾਣਗੇ ਜਿਸ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ ਵਿਭਾਗ ਦੀਆ ਟੀਮਾਂ ਤੋ ਇਲਾਵਾ ਪ੍ਰਾਪਰਟੀ ਟੈਕਸ ਵਿਭਾਗ ਦੀਆਂ ਟੀਮਾਂ ਵੀ ਸ਼ਾਮਿਲ ਹੋਣਗੀਆਂ ਅਤੇ ਲੋਕਾਂ ਨੂੰ ਅਪਣੇ ਪਾਣੀ$ਸੀਵਰੇਜ ਦੇ ਕੁਨੈਕਸ਼ਨ ਰੈਗੂਲਰ ਕਰਵਾਉਣ ਲਈ ਮੋਕਾ ਦਿੱਤਾ ਜਾਵੇਗਾ। ਇਹਨਾਂ ਕੈੰਪਾਂ ਨੂੰ ਲਗਾਉਣ ਤੋ ਪਹਿਲਾਂ ਸਬੰਧਤ ਇਲਾਕੇ ਵਿੱਚ ਬਕਾਇਦਾ ਮੁਨਾਦੀ ਕਰਵਾਈ ਜਾਵੇਗੀ ਤਾਂ ਜੋ ਇਹ ਜਾਣਕਾਰੀ ਵੱਧ ਤੋ ਵੱਧ ਲ’ੰਕਾਂ ਤੱਕ ਪਹੁੰਚੇ ਅਤੇ ਲੋਕ ਇਸ ਦਾ ਲਾਭ ਉਠਾਉਣ। ਜੇਕਰ ਲੋਕਾਂ ਵਲੋ ਅਣ-ਅਧਿਕਾਰਤ ਪਾਣੀ$ਸੀਵਰ ਦੇ ਕੁਨੈਕਸ਼ਨਾਂ ਨੂੰ ਰਿਕਾਰਡ ਵਿੱਚ ਰੈਗੂਲਰ ਨਹੀ ਕਰਵਾਇਆ ਜਾਂਦਾ ਤਾਂ ਉਹਨਾਂ ਨੂੰ ਪੰਜਾਬ ਮਿਉਸਪਲ ਕਾਰਪੋਰੇਸ਼਼ਨ ਐਕਟ,1976 ਦੀ ਧਾਰਾ 189 ਤਹਿਤ ਨੋਟਿਸ ਜਾਰੀ ਕਰਨ ਉਪਰੰਤ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਕੁਨੈਕਸਨ ਰੈਗੂਲਰ ਕਰਨ ਲਈ ਹੇਠ ਲਿਖੇ ਦਸਤਾਵੇਜ਼ ਲੋੜੀੰਦੇ ਹਨ, ਕੁਨੈਕਸ਼ਨ ਫਾਰਮ, ਸਵੈ-ਘੋਸ਼ਣਾ,ਰਜਿਸਟਰੀ ਦੀ ਕਾਪੀ,ਆਧਾਰ ਕਾਰਡ,ਬਿਜਲੀ ਦਾ ਬਿੱਲ,ਬਿਨੈਕਾਰ ਦੀਆਂ 2 ਫੋਟੋਵਾਂ,ਪ੍ਰਾਰਪਟੀ ਟੈਕਸ ਰਸੀਦ ਦੀ ਕਾਪੀ। ਕਮਿਸਨਰ ਵਲੋ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹਨਾਂ ਵਲੋ ਨਗਰ ਨਿਗਮ ਦੀ ਮੰਜੂਰੀ ਤੋ ਬਿਨਾਂ ਪਾਣੀ ਸੀਵਰੇਜ ਦੇ ਕੁਨੈਕਸ਼ਨ ਲਗਾਏ ਹਨ ਤਾਂ ਉਹਨਾਂ ਨੂੰ ਅਪਣੇ ਪੱਧਰ ਤੇ ਰੈਗੂਲਰ ਕਰਵਾ ਲਿਆ ਜਾਵੇ। ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਨਗਰ ਨਿਗਮ,ਅੰਮ੍ਰਿਤਸਰ ਦੇ ਦਫਤਰ ਕਮਰਾ ਨੰਬਰ:301 ਵਿਖੇ ਸੁਪਰਡੰਟ(ਵਸਸਅ) ਜਾਂ ਸ੍ਰੀ ਰਜਿੰਦਰ ਸ਼ਰਮਾਂ,ਸਹਾਇਕ ਕਮਿਸ਼ਨਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।