ਅੰਮ੍ਰਿਤਸਰ ਮਿਤੀ.26.05(ACN): ਪੰਜਾਬ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਦੇ ਡਿਫਾਲਟਰਾਂ ਲਈ ਇੱਕ ਵਾਰ ਫਿਰ ਤੋ ਵੱਨ ਟਾਇਮ ਸੈਟਲਮੈਂਟ ਸਕੀਮ ਲਾਗੂ ਕੀਤੀ ਗਈ ਹੈ ਜਿਸ ਅਧੀਨ ਲੋਕ ਆਪਣਾ ਸਾਲ 2013-14 ਤੋ ਲੈ ਕੇ 31 ਮਾਰਚ 2025 ਤੱਕ ਦਾ ਬਕਾਇਆ ਬਿਨਾਂ ਵਿਆਜ ਜੁਰਮਾਨੇ ਦੇ ਭਰ ਸਕਦੇ ਹਨ । ਅੱਜ ਮਿਤੀ 26.05.2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਇਸ ਸਬੰਧੀ ਨਿਗਮ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ ਜਿਸ ਵਿੱਚ ਸਰਕਾਰ ਵਲੋਂ ਪ੍ਰਾਪਰਟੀ ਟੈਕਸ ਨੂੰ ਲੈ ਕੇ ਜਾਰੀ ਕੀਤੀ ਗਈ ਵੱਨ ਟਾਈਮ ਸੈਟਲਮੈਂਟ ਸਕੀਮ ਬਾਰੇ ਵਿੱਚਾਰ ਕੀਤਾ ਗਿਆ । ਇਸ ਮੀਟਿੰਗ ਵਿੱਚ ਕਮਿਸ਼ਨਰ ਵਲੋਂ ਅਧਿਕਾਰੀਆਂ ਨੂੰ ਇਸ ਵੱਨ ਟਾਇਮ ਸੈਟਲਮੈਂਟ ਸਕੀਮ ਬਾਰੇ ਸ਼ਹਿਰ ਵਾਸੀਆਂ ਨੂੰ ਜਾਣੂ ਕਰਵਾਉਣ ਲਈ ਹਰ ਸਭੰਵ ਉਪਰਾਲਾ ਕਰਨ ਦੀ ਹਦਾਇਤ ਕੀਤੀ ਗਈ ਤਾ ਜੋ ਲੋਕ 31 ਜੁਲਾਈ 2025 ਤੱਕ ਇਸ ਸਕੀਮ ਦਾ ਲਾਭ ਲੇ ਕੇ ਆਪਣਾ ਪ੍ਰਾਪਰਟੀ ਟੈਕਸ ਬਿਨਾ ਵਿਆਜ ਅਤੇ ਜੁਰਮਾਨੇ ਦੇ ਜਮਾ ਕਰਵਾ ਸਕਣ । ਅੱਜ ਦੀ ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ , ਸੰਯੁਕਤ ਕਮਿਸ਼ਨਰ ਜੈ.ਇੰਦਰ ਸਿੰਘ , ਸਹਾਇਕ ਕਮਿਸ਼ਨਰ ਵਿਸ਼ਾਲ ਵਧਾਵਨ, ਐਸ.ਟੀ.ਪੀ, ਪਰਮਪਾਲ ਸਿੰਘ, ਐਮ.ਟੀ.ਪੀ ਨਰਿੰਦਰ ਸ਼ਰਮਾ, ਅਤੇ ਹੋਰ ਅਧਿਕਾਰੀ ਹਾਜਰ ਸਨ । ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆਂ ਕਿ ਨਿਗਮ ਵਲੋਂ ਆਉਣ ਵਾਲੇ ਸਮੇਂ ਵਿੱਚ GIS Survey ਕਰਵਾਇਆਂ ਜਾਣਾ ਹੈ ਜਿਸ ਨਾਲ ਸ਼ਹਿਰ ਦੀਆਂ ਸਾਰੀਆਂ ਰਿਹਾਇਸ਼ੀ ਅਤੇ ਕਮਰਸ਼ੀਅਲ ਜਾਇਦਾਦਾ ਦਾ ਡਾਟਾ ਆ ਜਾਏਗਾ ਅਤੇ ਜਿਨਾਂ ਜਾਇਦਾਦਾ ਤੇ ਇਹ ਪ੍ਰਾਪਰਟੀ ਟੈਕਸ ਅਜੇ ਤੱਕ ਨਹੀ ਭਰਿਆ ਗਿਆ ਹੈ ਉਹਨਾਂ ਕਰ ਦਾਤਾਵਾ ਨੂੰ ਭਾਰੀ ਵਿਆਜ ਅਤੇ ਜੁਰਮਾਨਾ ਦੇਣਾ ਪਵੇਗਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਜੋ ਵੱਨ ਟਾਇਮ ਸੈਟਲਮੈਂਟ ਸਕੀਮ ਲਿਆਂਦੀ ਗਈ ਹੈ ਲੋਕ ਉਸ ਅਧੀਨ ਸਾਲ 2013-14 ਤੋ 31 ਮਾਰਚ 2025 ਤੱਕ ਦਾ ਬਣਦਾ ਪ੍ਰਾਪਰਟੀ ਟੈਕਸ ਬਿਨਾ ਵਿਆਜ ਅਤੇ ਜੁਰਮਾਨੇ ਦੇ ਭਰ ਸਕਦੇ ਹਨ ਅਤੇ 31 ਜੁਲਾਈ 2025 ਤੱਕ ਬਣਦਾ ਬਕਾਇਆ ਇਕ ਮੁਸ਼ਤ ਜਮਾਂ ਕਰਵਾਉਣ ਤੇ ਵਿਆਜ ਅਤੇ ਜੁਰਮਾਨੇ ਤੇ ਮੁਆਫੀ ਹੋਵੇਗੀ । ਅਤੇ ਜੇਕਰ ਇਹ ਬਕਾਇਆ 31 ਅਕਤੁਬਰ 2025 ਤੱਕ ਦਿਤਾ ਜਾਂਦਾ ਹੈ ਤਾਂ ਵਿਆਜ ਅਤੇ ਜੁਰਮਾਨੇ ਤੇ 50 ਫੀਸਦੀ ਦੀ ਹੀ ਮੁਆਫੀ ਹੋਵੇਗੀ ਅਤੇ ਇਸ ਉਪਰੰਤ ਬਕਾਇਆ ਨਾ ਭਰਨ ਦੀ ਸੁਰਤ ਵਿੱਚ ਸਾਰੇ ਬਕਾਏ ਤੇ ਪੁਰਾ ਵਿਆਜ ਅਤੇ ਜੁਰਮਾਨਾ ਭਰਨਾ ਪਵੇਗਾ । ਕਮਿਸ਼ਨਰ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀ ਇਸ ਵੱਨ ਟਾਇਮ ਸੈਟਲਮੈਂਟ ਸਕੀਮ ਦਾ ਵੱਧ ਤੋ ਵੱਧ ਫਾਇਦਾ ਲਿਆ ਜਾਵੇ ਤਾਂ ਜੋ ਭਾਰੀ ਵਿਆਜ ਅਤੇ ਜੁਰਮਾਨੇ ਤੋ ਮੁਆਫੀ ਹੋ ਸਕੇ ।