ਧਾਲੀਵਾਲ ਨੇ ਅਜਨਾਲਾ , ਲੱਖੋਵਾਲ ਅਤੇ ਅਲੀਵਾਲ ਕੋਟਲੀ ਦੇ ਸਕੂਲਾਂ ਵਿੱਚ ਕੀਤੇ ਵਿਕਾਸ ਕਾਰਜ ਬੱਚਿਆਂ ਨੂੰ ਸਮਰਪਿਤ

ਅੰਮ੍ਰਿਤਸਰ, 28 ਮਈ (ACN):- ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅਜਨਾਲਾ ਹਲਕੇ ਦੇ ਤਿੰਨ ਸਕੂਲਾਂ ਅਜਨਾਲਾਲੱਖੋਵਾਲ ਅਤੇ ਅਲੀਵਾਲ ਕੋਟਲੀ ਵਿੱਚ ਪੰਜਾਬ ਸਰਕਾਰ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਕਰਵਾਏ ਗਏ ਵਿਕਾਸ ਕੰਮ ਬੱਚਿਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਮੁਬਾਰਕਬਾਦ ਦਿੰਦੇ ਸ੍ ਧਾਲੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਇਆ ਹੈ । ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਿੱਖਿਆ ਤੇ ਸਿਹਤ ਵੱਲ ਵਿਸ਼ੇਸ਼ ਧਿਆਨ ਦਿੱਤਾਬਿਜਲੀ ਮੁਫਤ ਕੀਤੀਨਹਿਰੀ ਪਾਣੀ ਆਮ ਵਾਂਗ ਪੁੱਜਾਖੇਤਾਂ ਨੂੰ ਬਿਜਲੀ ਅੱਠ ਘੰਟੇ ਦਿੱਤੀਭਰਿਸ਼ਟਾਚਾਰੀਆਂ ਨੂੰ ਜੇਲ੍ਹ ਭੇਜਿਆਸਰਕਾਰੀ ਸੇਵਾਵਾਂ ਸੌਖੀਆਂ ਕੀਤੀਆਂਗੱਲ ਕੀ ਜੋ ਵੀ ਕਿਹਾ ਉਹ ਕਰਕੇ ਵਿਖਾ ਦਿੱਤਾ ਹੈ। ਉਹਨਾਂ ਕਿਹਾ ਕਿ ਅਗਲੇ 22 ਮਹੀਨਿਆਂ ਵਿੱਚ ਵੀ ਇਸੇ ਤਰ੍ਹਾਂ ਲੋਕਾਂ ਦੇ ਰਹਿ ਗਏ ਕੰਮ ਪੂਰੇ ਕੀਤੇ ਜਾਣਗੇ। ਉਹਨਾਂ ਕਿਹਾ ਕਿ ਹੁਣ ਸਾਡਾ ਨਿਸ਼ਾਨਾ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਸੋ ਉਸ ਲਈ ਵੀ ਕੰਮ ਜੰਗੀ ਪੱਧਰ ਉੱਤੇ ਚੱਲ ਰਿਹਾ ਹੈ।ਉਹਨਾਂ ਇਸ ਮੌਕੇ ਸਕੂਲਾਂ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਕਰਵਾਏ ਗਏ ਕੰਮਾਂ ਲਈ ਸਕੂਲ ਕਮੇਟੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਸਿੱਖਿਆ ਉੱਤੇ ਨਿਵੇਸ਼ ਦਾ ਇਹ ਕੰਮ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਜਿਸ ਵੀ ਸਕੂਲ ਦੀ ਜੋ ਵੀ ਲੋੜ ਰਹਿ ਗਈ ਉਸ ਨੂੰ ਪੂਰਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਇਹ ਪਹਿਲੀ ਸਰਕਾਰ ਹੋਵੇਗੀਜਿਸ ਦੇ ਵਿਧਾਇਕ ਅਤੇ ਮੰਤਰੀ ਇਕੱਲੇ ਇਕੱਲੇ ਸਕੂਲ ਵਿੱਚ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਇਸ ਨਾਲ ਇੱਕ ਤਾਂ ਸਕੂਲ ਦੀ ਸਥਿਤੀਉੱਥੋਂ ਦੇ ਸਟਾਫ ਅਤੇ ਬੱਚਿਆਂ ਦੀ ਪੜ੍ਹਾਈ ਬਾਰੇ ਸਹੀ ਜਾਣਕਾਰੀ ਮਿਲਦੀ ਹੈਉੱਥੇ ਸਕੂਲ ਦੀਆਂ ਲੋੜਾਂ ਦਾ ਵੀ ਅੰਦਾਜ਼ਾ ਹੁੰਦਾ ਹੈਜਿਸ ਨਾਲ ਭਵਿੱਖ ਵਿੱਚ ਕੰਮ ਕਰਨ ਦੀਆਂ ਸੰਭਾਵਨਾਵਾਂ ਵਧਦੀਆਂ ਹਨ।