ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਦਿਵਾਉਣਾ ਮਾਨ ਸਰਕਾਰ ਦਾ ਪ੍ਰਮੁੱਖ ਏਜੰਡਾ

ਧਾਲੀਵਾਲ ਨੇ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਤੋਂ ਹਲਕਾ ਪੱਧਰੀ ਨਸ਼ਾ ਮੁਕਤੀ ਯਾਤਰਾ ਦਾ ਕੀਤਾ ਆਗਾਜ਼

 ਵਿਧਾਨ ਸਭਾ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਗੱਗੋਮਾਹਲ ਵਿਖੇ ਸਥਿਤ ਸਿੱਖ ਕੌਮ ਦੇ ਮਹਾਨ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਸਥਾਨ ਤੋਂ ਓਟ ਆਸਰਾ ਲੈ ਕੇ ਹਲਕਾ ਵਿਧਾਇਕ ਤੇ ਪਰਵਾਸੀ ਭਾਰਤੀ ਮਾਮਲਿਆਂ ਦੇ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਨਸ਼ਾ ਮੁਕਤੀ ਯਾਤਰਾ ਦਾ ਆਗਾਜ਼ ਕੀਤਾ। ਇਸ ਮੌਕੇ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ, ਡਿਫੈਂਸ ਕਮੇਟੀ ਮੈਂਬਰ, ਪੰਚਾਂ-ਸਰਪੰਚਾਂ ਤੇ ਲੋਕਾਂ  ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਨਸ਼ਿਆਂ ਵਿਰੁੱਧ ਸਮੂਹਿਕ ਸਹੁੰ ਖੁਆ ਕੇ  ਨਸ਼ਾ ਮੁਕਤੀ ਲਈ ਜ਼ਹਾਦੀ ਬਿਗੁਲ ਵਜਾਉਂਦਿਆਂ ਸ ਧਾਲੀਵਾਲ ਨੇ ਐਲਾਨ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵਲੋਂ ਦ੍ਰਿੜ ਰਾਜਸੀ ਇੱਛਾ ਸ਼ਕਤੀ ਨਾਲ ਜੋ ਯੁੱਧ ਨਸ਼ਿਆਂ ਵਿਰੁੱਧ ਸ਼ੁਰੂ ਕੀਤਾ ਹੈ ਉਹ ਲੋਕਾਂ ਦੇ ਸਹਿਯੋਗ ਨਾਲ ਨਸ਼ਾ ਤਸਕਰਾਂ ਲਈ ਖੌਫ ਬਣ ਗਿਆ ਹੈ

 ਉਹਨਾਂ ਕਿਹਾ ਕਿ ਹੁਣ ਕੇਵਲ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨੂੰ ਪੁਲਿਸ ਕੇਸ ਦਰਜ ਕੀਤੇ ਜਾਣ ਤੱਕ ਹੀ ਸੀਮਤ ਨਹੀਂ ਰੱਖਿਆ ਜਾਵੇਗਾ, ਸਗੋਂ ਅਦਾਲਤੀ ਕਾਨੂੰਨੀ ਪੈਰਵਾਈ ਕਰਕੇ ਨਸ਼ਾ ਤਸਕਰਾਂ ਨੂੰ ਸਖ਼ਤ ਸਜ਼ਾਵਾਂ ਦਿਵਾਉਣਾ ਵੀ ਸੂਬਾ ਮਾਨ ਸਰਕਾਰ ਦੇ ਪ੍ਰਮੁੱਖ ਏਜੇਂਡੇ ‘ਤੇ ਹੈ। ਸ: ਧਾਲੀਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਵਿਰੁੱਧ ਕੀਤੀ ਗਈ ਕਾਰਵਾਈ ਦੇ ਨਤੀਜੇ ਵਜੋਂ 1 ਮਾਰਚ ਤੋਂ ਲੈ ਕੇ ਹੁਣ ਤੱਕ 8 ਹਜ਼ਾਰ ਤੋਂ ਵਧੇਰੇ ਮੁਕਦਮੇ ਦਰਜ ਕੀਤੇ ਗਏ ਹਨ ਅਤੇ ਤਸਕਰਾਂ ਦੀਆਂ ਜਾਇਦਾਦਾਂ ਨੂੰ ਬੁਲਡੋਜ਼ਰ ਨਾਲ ਮਲੀਆਮੇਟ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੁਲੀਸ ਨੇ ਨਸ਼ਿਆਂ ਦੀ ਸਪਲਾਈ ਦਾ ਲੱਕ ਤੋੜ ਦਿੱਤਾ ਹੈ ਅਤੇ ਹੁਣ ਨਸ਼ਾ ਤਸਕਰਾਂ ਦੇ ਦਿਨ ਪੁੱਗ ਗਏ ਹਨ।

      ਮੰਤਰੀ ਧਾਲੀਵਾਲ ਨੇ ਹਲਕਾ ਅਜਨਾਲਾ ਨੂੰ ਨਸ਼ਾ ਮੁਕਤ ਕਰਨ ਲਈ ਪਿੰਡ ਪੱਧਰੀ ਤੇ ਮੁਹੱਲਾ ਪੱਧਰੀ ਸੈਲਫ ਡਿਫੈਂਸ ਕਮੇੇਟੀਆਂ , ਗ੍ਰਾਮ ਪੰਚਾਇਤਾਂ , ਨੰਬਰਦਾਰਾਂ, ਮੋਹਤਬਰਾਂ ਤੇ ਕੌਂਸਲਰਾਂ ਨੂੰ ਸਰਗਰਮ ਸਹਿਯੋਗ ਦੇਣ ਲਈ ਅੱਗੇ ਆਉਣ ਦਾ ਜਿਥੇ ਸੱਦਾ ਦਿੱਤਾ, ਉਥੇ ਅਪੀਲ ਕੀਤੀ ਕਿ ਨਸ਼ਿਆਂ ਦੇ ਸੇਵਨ ਕਰ ਰਹੇ ਲੋਕਾਂ ਨੂੰ ਰੋਗੀਆਂ ਦੀ ਕਤਾਰ ਵਿੱਚ ਖੜੇ ਕਰਦੇ ਹੋਏ ਇਨ੍ਹਾਂ ਰੋਗੀਆਂ ਦਾ  ਜਰੂਰੀ ਤੌਰ ਤੇ ਇਲਾਜ ਕਰਵਾਉਣ ਲਈ ਅੱਗੇ ਆਉਣ । ਅੱਜ ਸ. ਧਾਲੀਵਾਲ ਨੇ ਪਿੰਡ ਲੰਗੋਮਾਹਲ ਤੇ ਅਬੁਸੈਦ ਵਿਖੇ ਨਸ਼ਾ ਮੁਕਤੀ ਯਾਤਰਾ ਮੁਹਿੰਮ ਤਹਿਤ ਕਾਰਵਾਈਆਂ ਭਰਵੀਆਂ ਮੀਟਿੰਗਾਂ ਦੀ ਅਗਵਾਈ ਕੀਤੀ। ਇਸ ਮੌਕੇ ਤੇ ਐਸ ਡੀ ਐਮ ਅਜਨਾਲਾ ਸ.ਰਵਿੰਦਰ ਸਿੰਘ ਅਰੋੜਾ, ਡੀ ਐਸ ਪੀ ਸ.ਗੁਰਿੰਦਰ ਸਿੰਘ ਔਲਖ, ਐਸ ਐੱਚ ਓ ਰਾਮਦਾਸ ਸ.ਆਗਿਆਪਾਲ ਸਿੰਘ, ਪੰਚਾਇਤ ਅਫ਼ਸਰ ਪ੍ਰਭਜੋਤ ਸਿੰਘ ਆਦਿ ਪੁਲੀਸ ਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ, ਗ੍ਰਾਮ ਪੰਚਾਇਤ ਗੱਗੋਮਾਹਲ ਦੇ ਸਰਪੰਚ ਜਸਵੰਤ ਸਿੰਘ ਭਲਵਾਨ,ਸੇਲਫ ਡਿਫੈਂਸ ਕਮੇਟੀਆਂ ਦੇ ਅਹੁਦੇਦਾਰ, ਪੰਚ ਸਰਪੰਚ, ਨੰਬਰਦਾਰ, ਪਾਰਟੀ ਵਲੰਟੀਅਰ ਵੱਡੀ ਗਿਣਤੀ ਚ ਮੌਜੂਦ ਸਨ।