ਅੰਮ੍ਰਿਤਸਰ 28 ਮਈ (ACN)- ਬੀਤੇ ਦਿਨੀ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਦਸਵੀਂ ਅਤੇ ਬਾਰਵੀਂ ਜਮਾਤ ਦੇ ਨਤੀਜਿਆਂ ਵਿੱਚ 90 ਪ੍ਰਤੀਸ਼ਤ ਤੋਂ ਜਿਆਦਾ ਅੰਕ ਹਾਸਲ ਕਰਨ ਵਾਲੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਸ. ਹਰਭਜਨ ਸਿੰਘ ਈਟੀਓ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਵਿਦਿਆਰਥੀਆਂ ਨੂੰ ਸਨਮਾਨਿਤ ਕਰਨ ਲਈ ਰੱਖੇ ਤੀਸਰੇ ਹਲਕਾ ਪੱਧਰੀ ਸਨਮਾਨ ਸਮਾਰੋਹ ਦੌਰਾਨ ਦੀ 437 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ,ਜ਼ਿੰਨ੍ਹਾਂ ਵਿਚੋ 6 ਵਿਦਿਆਰਥੀ ਸਟੇਟ ਮੈਰਿਟ ਸੂਚੀ ਵਿਚ ਆਏ ਹਨ,ਇੰਨ੍ਹਾਂ ਵਿਚੋ ਦਸਵੀ ਜਮਾਤ ਦੇ 223 ਵਿਦਿਆਰਥੀ ਅਤੇ ਬਾਰਵੀ ਜਮਾਤ ਦੇ 214 ਵਿਦਿਆਰਥੀ ਸ਼ਾਮਲ ਹਨ। ਜੰਡਿਆਲਾ ਗੁਰੂ ਦੇ ਇੱਕ ਨਿੱਜੀ ਮੈਰਿਜ ਪੈਲਸ ਵਿਖੇ ਕਰਵਾਏ ਸਨਮਾਨ ਸਮਾਰੋਹ ਦੌਰਾਨ ਵੱਖ ਵੱਖ ਸਕੂਲਾਂ ਤੋਂ ਪੁੱਜੇ ਵਿਦਿਆਰਥੀਆਂ, ਅਧਿਆਪਕਾਂ ਅਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ. ਹਰਭਜਨ ਸਿੰਘ ਈਟੀਓ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿੱਤਾ ਮੁਖੀ ਸਿੱਖਿਆ ਦੇਣ ਲਈ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਖੇ ਬਹੁਤ ਜਲਦ ਪੋਲੀਟੈਕਨਿਕ ਕਾਲਜ ਖੋਲਿਆ ਜਾ ਰਿਹਾ ਹੈ। ਸ. ਈ ਟੀ ਓ ਨੇ ਕਿਹਾ ਕਿ ਅਰਸ਼ ਤੇ ਫ਼ਰਸ਼ ਜਿੰਦਗੀ ਦਾ ਹਿੱਸਾ ਹਨ, ਹਿੰਮਤੀ ਇਨਸਾਨ ਆਪਣੀ ਮਿਹਨਤ ਨਾਲ ਤਰੱਕੀ ਦੀਆਂ ਬੁਲੰਦੀਆਂ ਛੂਹ ਲੈਂਦਾ ਹੈ। ਉਨਾਂ ਕਿਹਾ ਕਿ ਵਿਦਿਆ ਹੀ ਜ਼ਿੰਦਗੀ ਚ ਤਰੱਕੀ ਦੀ ਗਰੰਟੀ ਹੈ, ਜਿਸ ਲਈ ਉਹਨਾਂ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਰੋਲ ਅਦਾ ਕਰਨ ਦੀ ਭਾਵਪੂਰਨ ਅਪੀਲ ਕੀਤੀ। ਸ. ਈਟੀਓ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਨ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ 2023 ਦੇ ਨਤੀਜਿਆਂ ਵਿਚ ਕੇਵਲ 250 ਦੇ ਕਰੀਬ ਬੱਚਿਆਂ ਦੇ 80 ਫੀਸਦੀ ਅੰਕ ਆਏ ਸਨ ਜਦਕਿ 2024 ਦੇ ਨਤੀਜਿਆਂ ਵਿੱਚ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਨਾਲ ਸੰਬੰਧਿਤ 272 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਜਿਆਦਾ ਅੰਕ ਹਾਸਲ ਕੀਤੇ ਸਨ ਜਦਕਿ 2025 ਵਿੱਚ ਇਹ ਪ੍ਰਾਪਤੀ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 437 ਦੇ ਕਰੀਬ ਹੈ ਅਤੇ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਸ ਈ.ਟੀ.ਓ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਵਿਚ 163 ਸਰਕਾਰੀ ਪ੍ਰਾਂਇਮਰੀ, ਮਿਡਲ ਅਤੇ ਸੈਕੰਡਰੀ ਸਕੂਲ ਹਨ। ਉਨ੍ਹਾ ਕਿਹਾ ਕਿ ਮੈਨੂੰ ਮਾਣ ਹੈ ਕਿ ਮੈ ਖੁਦ ਹਰੇਕ ਸਕੂਲ ਦਾ ਦੌਰਾ ਕੀਤਾ ਹੈ ਅਤੇ ਸਕੂਲਾਂ ਦੀਆਂ ਬੁਨਿਆਦੀ ਲੋੜਾਂ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹੁਣ ਜ਼ਲਦ ਹੀ ਜੰਡਿਆਲਾ ਗੁਰੂ ਵਿਖੇ ਪੋਲੀਟੈਕਨੀਕਲ ਕਾਲਜ ਦੇ ਖੁਲਣ ਨਾਲ ਇਥੌ ਦੇ ਬੱਚਿਆਂ ਨੂੰ ਤਕਨੀਕੀ ਸਿੱਖਿਆ ਪ੍ਰਾਪਤ ਹੋ ਸਕੇਗੀ ਅਤੇ ਉਹ ਆਪਣੇ ਪੈਰਾਂ ਤੇ ਖੜੇ੍ ਹੋ ਸਕਣਗੇ। ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸ਼੍ਰੀਮਤੀ ਸਾਕਸ਼ੀ ਸਾਹਨੀ ਡਿਪਟੀ ਕਮਿਸ਼ਨਰ ਅੰਮ੍ਰਿਤਸਰ, ਸਤਿੰਦਰ ਸਿੰਘ ਡੀਆਈਜੀ ਬਾਰਡਰ ਰੇਂਜ, ਗੁਰਪ੍ਰੀਤ ਸਿੰਘ ਭੁੱਲਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਵਿਦਿਆਰਥੀਆਂ ਨਾਲ ਜਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਜ਼ਿੰਦਗੀ ਦੀ ਮੰਜ਼ਿਲ ਦੀ ਨਿਸ਼ਾਨਦੇਹੀ ਕਰਦਿਆਂ ਉਸ ਦੀ ਪ੍ਰਾਪਤੀ ਤੱਕ ਮਿਹਨਤ ਜਾਰੀ ਰੱਖਣ ਦੀ ਅਪੀਲ ਕੀਤੀ। ਇਸ ਮੌਕੇ ਸ਼੍ਰੀਮਤੀ ਸੁਹਿੰਦਰ ਕੌਰ ਈਟੀਓ, ਸ੍ਰੀਮਤੀ ਸੁਰਿੰਦਰ ਕੌਰ, ਖੁਸ਼ਪ੍ਰੀਤ ਸਿੰਘ ਐਸਡੀਐਮ ਬਾਬਾ ਬਕਾਲਾ, ਕੰਵਲਜੀਤ ਸਿੰਘ ਜਿਲਾ ਸਿੱਖਿਆ ਅਫਸਰ ਅੰਮ੍ਰਿਤਸਰ ਸ੍ਰੀ ਰਜੇਸ਼ ਖੰਨਾ ਉਪ ਜਿਲਾ ਸਿੱਖਿਆ ਅਫਸਰ ਅੰਮ੍ਰਿਤਸਰ, ਆਦਿਤਿਆ ਵਾਰੀਅਰ ਐਸਪੀਡੀ, ਮੈਡਮ ਜਸਰੂਪ ਬਾਠ ਆਈਪੀਐਸ, ਨਰੇਸ਼ ਪਾਠਕ ਮੈਂਬਰ ਐਸ ਐਸ ਬੋਰਡ ਪੰਜਾਬ, ਚੇਅਰਮੈਨ ਛਨਾਖਾ ਸਿੰਘ, ਚੇਅਰਮੈਨ ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਸਰਪੰਚ ਜ਼ਿਲਾ ਮੀਡੀਆ ਕੋਆਰਡੀਨੇਟਰ, ਜੁਗਰਾਜ ਸਿੰਘ ਹਲਕਾ ਕੋਆਰਡੀਨੇਟਰ ਜੰਡਿਆਲਾ ਗੁਰੂ, ਡੀਐਸਪੀ ਰਵਿੰਦਰ ਸਿੰਘ, ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਪ੍ਰਧਾਨ ਸੁਨੈਨਾ ਰੰਧਾਵਾ, ਸਰਪੰਚ ਬਲਜਿੰਦਰ ਸਿੰਘ ਨੋਨੇ, ਸਤਿੰਦਰ ਸਿੰਘ ਈਟੀਓ, ਨਵਜਿੰਦਰ ਸਿੰਘ ਜੰਡਿਆਲਾ ਗੁਰੂ, ਸਰਬਜੀਤ ਸਿੰਘ ਮਲਕਪੁਰ, ਪ੍ਰਿੰਸੀਪਲ ਹਰਪ੍ਰੀਤਪਾਲ ਸਿੰਘ, ਪ੍ਰਿੰਸੀਪਲ ਦਵਿੰਦਰ ਸਿੰਘ ਭੱਟੀ, ਰਣਜੀਤਪ੍ਰੀਤ ਸਿੰਘ ਬੀਪੀਈਓ, ਸ੍ਰੀ ਯਸਪਾਲ ਬੀਪੀਈਓ, ਰਾਜਨ ਕੁਮਾਰ ਜਿਲਾ ਮੈਂਟਰ, ਸਟੇਜ ਸਕੱਤਰ ਮਨਜਿੰਦਰ ਸਿੰਘ ਮਿਹਰਬਾਨਪੁਰਾ, ਸਰਪੰਚ ਫਤਿਹ ਸਿੰਘ ਖਜਾਲਾ, ਅਮਰੀਕ ਸਿੰਘ ਸੋਢੀ, ਜਸਪ੍ਰੀਤ ਸਿੰਘ ਰਈਆ, ਜਸਕਰਨ ਸਿੰਘ ਸੰਧੂ ਸੋਸ਼ਲ ਮੀਡੀਆ ਇੰਚਾਰਜ ਸਮੇਤ ਵੱਡੀ ਗਿਣਤੀ ਵਿੱਚ ਸਕੂਲ ਅਧਿਆਪਕ ਵਿਦਿਆਰਥੀ ਅਤੇ ਉਹਨਾਂ ਦੇ ਮਾਪੇ ਹਾਜ਼ਰ ਸਨ।