ਅੰਮ੍ਰਿਤਸਰ 27 ਮਈ(ACN):- ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ਼ ਸਤਲਾਣੀ ਸਾਹਿਬ ਵਿਖੇ ਚੱਲ ਰਹੇ 10 ਰੋਜ਼ਾ ਟ੍ਰੇਨਿੰਗ ਕੈਂਪ ਦੇ ਦੌਰਾਨ ਅੱਜ ਬਰਗੇਡੀਅਰ ਕੇਐਸ ਬਾਵਾ ਗਰੁੱਪ ਕਮਾਂਡਰ ਗਰੁੱਪ ਅੰਮ੍ਰਿਤਸਰ ਵੱਲੋਂ ਕੈਂਪ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਹਨਾਂ ਦਾ ਕੈਂਪ ਵਿਖੇ ਪਹੁੰਚਣ ਤੇ ਸਵਾਗਤ ਕੈਂਪ ਕਮਾਂਡੈਂਟ ਕਰਨਲ ਪੀ.ਡੀ.ਐਸ ਬੱਲ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ਵੇਬ ਅਹਿਮਦ ਖਾਂ ਦੁਆਰਾ ਕੀਤਾ ਗਿਆ। ਸਭ ਤੋਂ ਪਹਿਲਾਂ ਕੈਪ ਕਮਾਂਡੈਂਟ ਦੁਆਰਾ ਕੈਂਪ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਗਰੁੱਪ ਕਮਾਂਡਰ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਨੇ ਕੈਂਪ ਵਿੱਚ ਚੱਲ ਰਹੀਆਂ ਵੱਖ-ਵੱਖ ਗਤੀਵਿਧੀਆਂ ਤੇ ਸੰਤੁਸ਼ਟੀ ਪ੍ਰਗਟ ਕੀਤੀ। ਇਸ ਉਪਰੰਤ ਬਰਗੇਡੀਅਰ ਕੇਐਸ ਬਾਵਾ ਦੁਆਰਾ ਕੈਂਪ ਵਿੱਚ ਮੌਜੂਦ ਐਨਸੀਸੀ ਕੈਡਿਟਾ ਨੂੰ ਸੰਬੋਧਨ ਕਰਦਿਆਂ ਹੋਇਆ ਕਿਹਾ ਕਿ ਆਉਣ ਵਾਲਾ ਸਮਾਂ ਸਕਿਲ ਦਾ ਸਮਾਂ ਹੈ। ਇਸ ਲਈ ਤੁਸੀਂ ਕਾਲਜ ਵਿੱਚ ਜਾਂ ਸਕੂਲ ਵਿੱਚ ਜੋ ਵੀ ਪੜ੍ਹਾਈ ਕਰ ਰਹੇ ਹੋ ਉਸ ਨੂੰ ਸਕਿਲ ਨਾਲ ਜੋੜਕੇ ਆਪਣੇ ਵਿਸ਼ੇ ਜਾ ਆਪਣੇ ਕੋਰਸ ਵਿੱਚ ਮਹਾਰਤ ਹਾਸਲ ਕੀਤੀ ਜਾ ਸਕਦੀ ਹੈ। ਇਨਸਾਨ ਦਾ ਗਿਆਨ ਕਦੀ ਵੀ ਚੋਰੀ ਨਹੀਂ ਹੋ ਸਕਦਾ। ਹਰ ਸਮੇਂ ਸਾਨੂੰ ਆਪਣੇ ਗਿਆਨ ਵਿੱਚ ਇਜਾਫਾ ਕਰਨਾ ਚਾਹੀਦਾ ਹੈ। ਐਨਸੀਸੀ ਦੀ ਟ੍ਰੇਨਿੰਗ ਕਰਕੇ ਇੱਕ ਕੈਡਟ ਅਨੁਸ਼ਾਸਨ ਵਿੱਚ ਰਹਿਣਾ ਸਿੱਖਦਾ ਹੈ ਅਤੇ ਇਸ ਨਾਲ ਮਿਹਨਤ ਕਰਨ ਦਾ ਜਜਬਾ ਪੈਦਾ ਹੁੰਦਾ ਹੈ। ਇਸ ਉਪਰੰਤ ਗਰੁੱਪ ਕਮਾਂਡਰ ਥਲ ਸੈਨਿਕ ਕੈਂਪ ਲਈ ਜਾਣ ਵਾਲੇ ਕੈਡਟਸ ਨੂੰ ਮਿਲੇ ਅਤੇ ਉਹਨਾਂ ਨੇ ਪੂਰੀ ਮਿਹਨਤ ਨਾਲ ਕੰਮ ਕਰਨ ਲਈ ਕੈਡਟਾਂ ਨੂੰ ਪ੍ਰੇਰਨਾ ਦਿੱਤੀ। ਇਸ ਮੌਕੇ ਤੇ ਸੂਬੇਦਾਰ ਮੇਜਰ ਲਾਭ ਸਿੰਘ, ਲੈਫਟੀਨੈਂਟ ਜਸਪਾਲ ਸਿੰਘ, ਕੈਪਟਨ ਪ੍ਰਦੀਪ ਕੁਮਾਰ, ਲੈਫਟੀਨੈਂਟ ਸਤਿੰਦਰ ਸਿੰਘ ਲਫਟੀਨੈਂਟ ਸੁਖਪਾਲ ਸਿੰਘ, ਲੈਫਟੀਨੈਂਟ ਮਨਪ੍ਰੀਤ ਸਿੰਘ, ਸੂਬੇਦਾਰ ਬਲਜਿੰਦਰ ਸਿੰਘ,ਸੂਬੇਦਾਰ ਗੁਰਦੇਵ ਸਿੰਘ, ਹਵਾਲਦਾਰ ਸੋਹਣ ਸਿੰਘ, ਹਵਾਲਦਾਰ ਮਲਕੀਤ ਸਿੰਘ,ਹਵਾਲਦਾਰ ਗੁਰਦੀਪ ਸਿੰਘ ਆਦਿ ਐਨਸੀਸੀ ਸਟਾਫ ਅਤੇ ਐਨਸੀਸੀ ਕੈਡਟ ਹਾਜ਼ਰ ਸਨ।