ਐਮ.ਟੀ.ਪੀ. ਵਿਭਾਗ ਵਲੋਂ ਕੁਵੀਨਜ ਰੋਡ ਵਿਖੇ ਨਜਾਇਜ ਉਸਾਰੀ ਵਿਰੁੱਧ ਕੀਤੀ ਗਈ ਵੱਡੀ ਕਾਰਵਆਈ

ਅੰਮ੍ਰਿਤਸਰ 3/7(ACN):- ਅੱਜ ਮਿਤੀ 3/7/2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦੇ ਦਿਸ਼ਾ-ਨਿਰਦੇਸ਼ਾ ਤੇ ਨਜਾਇਜ ਉਸਾਰੀਆਂ ਵਿੱਰੁਧ ਕਾਰਵਾਈ ਕਰਦੇ ਹੋਏ ਨਗਰ ਨਿਗਮ ਦੇ ਐਮ.ਟੀ.ਪੀ ਵਿਭਾਗ ਵਲੋਂ ਕੁਵੀਨਜ ਰੋਡ ਐਲੇਕਜੈਂਡਰਾ ਸਕੂਲ ਦੇ ਸਾਹਮਣੇ ਕੀਤੀ ਜਾ ਰਹੀ ਨਜਾਇਜ ਉਸਾਰੀ ਨੂੰ ਤੋੜ ਕੇ ਸੀਲ ਕੀਤਾ ਗਿਆ । ਅੱਜ ਦੀ ਇਹ ਕਾਰਵਾਈ ਏ.ਟੀ.ਪੀ ਪਰਮਿੰਦਰਜੀਤ ਸਿੰਘ ਬਿਲਡਿੰਗ ਇੰਸਪੈਕਟਰ ਮੁਨੀਸ਼ ਅਰੋੜਾ ਅਤੇ ਕਰਮਚਾਰੀਆਂ ਵਲੋਂ ਅਮਲ ਵਿੱਚ ਲਿਆਂਦੀ ਗਈ । ਕਮਿਸ਼ਨਰ ਗੁਲਪ੍ਰੀਤ ਸਿੰਘ ਨੇ ਦਸਿਆ ਕਿ ਨਗਰ ਨਿਗਮ, ਅੰਮ੍ਰਿਤਸਰ ਵਲੋਂ ਸ਼ਹਿਰ ਵਿੱਚ ਨਜਾਇਜ ਉਸਾਰੀ ਨੂੰ ਰੋਕਣ ਲਈ ਹਰ ਸਭੰਵ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਐਮ.ਟੀ.ਪੀ ਵਿਭਾਗ ਨੂੰ ਹਦਾਇਤਾ ਕੀਤੀਆਂ ਗਈਆਂ ਹਨ ਕਿ ਹਰ ਇਕ ਨਜਾਇਜ ਬਿਲਡਿੰਗ ਨੂੰ ਬਕਾਇਦਾ ਨੋਟਿਸ ਦਿਤਾ ਜਾਵੇ ਅਤੇ ਜੇਕਰ ਚੇਤਾਵਨੀ ਦੇਣ ਦੇ ਬਾਵਜੁਦ ਉਸਾਰੀਕਰਤਾ ਵਲੋਂ ਨਿਯਮਾਂ ਦੀ ਉਲਘਣਾ ਕੀਤੀ ਜਾਂਦੀ ਹੈ ਤਾਂ ਬਣਦੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਉਹਨਾਂ ਕਿਹਾ ਕਿ ਅੱਜ ਕੁਵੀਨਜ ਰੋਡ ਸਾਹਮਣੇ ਅਲੈਕਜੰਡਰਾ ਸਕੂਲ ਵਿੱਖੇ ਕੀਤੀ ਜਾ ਰਹੀ ਨਜਾਇਜ ਉਸਾਰੀ ਵਿਰੁੱਧ ਐਮ.ਟੀ.ਪੀ ਵਿਭਾਗ ਵਲੋ ਢਹਾਉਣ ਦੀ ਕਾਰਵਾਈ ਕੀਤੀ ਗਈ ਹੈ । ਉਹਨਾਂ ਕਿਹਾ ਕਿ ਇਸ ਨਜਾਇਜ ਉਸਾਰੀ ਲਈ ਵਿਭਾਗ ਵਲੋਂ ਪਹਿਲਾ ਹੀ ਨੋਟਿਸ ਦਿਤੇ ਗਏ ਸਨ ਅਤੇ ਇਕ ਮਹੀਨਾ ਪਹਿਲੇ ਵੀ ਇਸ ਬਿਲਡਿੰਗ ਨੂੰ ਤੋੜਿਆ ਗਿਆ ਸੀ ਪਰ ਉਸਾਰੀਕਰਤਾ ਵਲੋਂ ਬਿਨਾ ਪਰਵਾਹ ਕੀਤੇ ਲਗਾਤਾਰ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਸੀ ਜਿਸ ਕਰਕੇ ਅਜ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਕਮਿਸ਼ਨਰ ਨੇ ਕਿਹਾ ਕਿ ਕੋਈ ਵੀ ਬਿਲਡਿੰਗ ਦੀ ਉਸਾਰੀ ਤੋ ਪਹਿਲਾ ਨਗਰ ਨਿਗਮ ਪਾਸੋ ਨਕਸ਼ਾ ਪਾਸ ਕਰਵਾਉਣਾ ਲਾਜਮੀ ਹੈ ਅਤੇ ਨਿਯਮਾ ਦੀ ਉਲਘੰਣਾ ਕਰਨ ਵਾਲੇ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।