ਵਿਧਾਇਕ ਰਮਦਾਸ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕੰਮਾਂ ਲਈ ਵੰਡੇ 1 ਕਰੋੜ 24 ਲੱਖ ਰੁਪਏ

ਅੰਮ੍ਰਿਤਸਰ 20 ਜੂਨ (ACN):- ਹਲਕਾ ਅਟਾਰੀ ਦੇ ਵਿਧਾਇਕ ਸ: ਜਸਵਿੰਦਰ ਸਿੰਘ ਰਮਦਾਸ ਨੇ ਅੱਜ ਆਪਣੇ ਹਲਕੇ ਦੇ ਪਿੰਡਾਂ ਮੋਦੇਚੱਕ ਮੁਕੰਦਵਰਪਾਲ ਕਲਾਂਵਰਪਾਲ ਗਿੱਲਭੰਡੋਰੀ ਵੜੈਚਰਾਮ ਨਗਰ ਕਾਲੋਨੀਬਾਸਰਕੇ ਗਿੱਲਾਂਕੋਟਲੀ ਨਸ਼ੀਰ ਖਾਂਕੋਟਲੀ ਮੀਂਏਂ ਖਾਂਇੱਬਨ ਕਲਾਂਰਾਮਪੁਰਾਘਰਿੰਡਾ ਅਤੇ ਚਾਟੀਵਿੰਡ ਬੋਪਾਰਾਏ ਦੇ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ 1 ਕਰੋੜ 24 ਲੱਖ ਰੁਪਏ ਵੰਡੇ ਵਿਧਾਇਕ ਰਮਦਾਸ ਨੇ ਕਿਹਾ ਕਿ ਮੇਰਾ ਮੁੱਖ ਮਕਸਦ ਆਪਣੇ ਹਲਕੇ ਦਾ ਸਰਵਪੱਖੀ ਵਿਕਾਸ ਕਰਨਾ ਹੈ ਅਤੇ ਵਿਕਾਸ ਕਾਰਜਾਂ ਵਿੱਚ ਕੋਈ ਵੀ ਰੁਕਾਵਟ  ਨਹੀਂ ਆਉਣ ਦਿੱਤੀ ਜਾਵੇਗੀਵਿਧਾਇਕ ਰਮਦਾਸ ਨੇ ਚੁਣੀਆਂ ਗਈਆਂ ਪੰਚਾਇਤਾਂ ਦੇ ਪੰਚਾਂ ਸਰਪੰਚਾਂ ਨੂੰ ਸੰਬੋਧਨ ਕਰਦੇ ਕਿਹਾ ਕਿ ਤੁਸੀਂ ਪਿੰਡਾਂ ਦੇ ਵਿਕਾਸ ਲਈ ਕੰਮ ਕਰੋਪੈਸੇ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਇਹ ਲੋਕਾਂ ਦਾ ਪੈਸਾ ਹੈ ਅਤੇ ਇੱਕ ਇੱਕ ਪੈਸਾ ਲੋਕਾਂ ਉੱਤੇ ਲੱਗਣਾ ਚਾਹੀਦਾ ਹੈ ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇੱਛਾ ਹੈ ਕਿ ਪਿੰਡਾਂ ਦੇ ਵਿੱਚ ਉਹ ਸਹੂਲਤਾਂ ਦਿੱਤੀਆਂ ਜਾਣ ਜਿਨਾਂ ਦੀ ਪਿਛਲੇ 75 ਸਾਲਾਂ ਤੋਂ ਕਿਸੇ ਵੀ ਸਰਕਾਰ ਨੇ ਸੁਣਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਸਾਫ ਪਾਣੀ ,ਗੰਦੇ ਪਾਣੀ ਦਾ ਨਿਕਾਸਖੇਡ ਸਟੇਡੀਅਮਕੂੜੇ ਦਾ ਪ੍ਰਬੰਧ ਆਦਿ ਉਹ ਸਾਰੇ ਕੰਮ ਕਰਵਾਏ ਜਾਣਗੇਪਰ ਇਸ ਵਾਸਤੇ ਤੁਹਾਡੇ ਸਹਿਯੋਗ ਦੀ ਵੱਡੇ ਪੱਧਰ ਤੇ ਲੋੜ ਹੈ ।  ਇਸ ਮੌਕੇ ਬੀ.ਡੀ.ਪੀ.ਓ ਅਟਾਰੀ ਬਿਕਰਮਜੀਤ ਸਿੰਘ , ਵੱਖ ਵੱਖ ਪਿੰਡਾਂ ਦੇ ਸਰਪੰਚਸੰਦੀਪ ਸਿੰਘਕੁਲਦੀਪ ਸਿੰਘਰਣਬੀਰ ਸਿੰਘਸਰਦੂਲ ਸਿੰਘ , ਗੁਰਿੰਦਰ ਸਿੰਘਰਛਪਾਲ ਸਿੰਘ ਲਾਡੀਬਲਬੀਰ ਸਿੰਘਸਕੱਤਰ ਸਿੰਘਸਤਨਾਮ ਸਿੰਘਰਣਦੀਪ ਸਿੰਘਭੁਪਿੰਦਰ ਸਿੰਘਗੁਰਚਰਨ ਸਿੰਘਗੁਰਜੀਤ ਸਿੰਘਸੰਦੀਪ ਸਿੰਘਲਵਪ੍ਰੀਤ ਵਰਪਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜਰ ਸਨ।