ਅੰਮ੍ਰਿਤਸਰ ’ਚ 80% ਤੋਂ ਵੱਧ ਦਿਵਿਆਂਗਤਾ ਵਾਲੇ 4 ਲਾਭਪਾਤਰੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲਾਂ ਮੁਹੱਈਆ

ਅੰਮ੍ਰਿਤਸਰ, 10 ਜੂਨ (ACN):- ਅੰਮ੍ਰਿਤਸਰ ਦੀ ਡਿਪਟੀ ਕਮਿਸ਼ਨਰ ਆਈਏਐਸ ਸਾਕਸ਼ੀ ਸਾਹਣੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲਾ ਰੈਡ ਕਰਾਸ ਸੋਸਾਇਟੀ ਵੱਲੋਂ ਦਿਵਿਅੰਗਜਨਾਂ ਲਈ ਹਰ ਵਾਰ ਦੀ ਤਰ੍ਹਾ ਫਿਰ ਤੋਂ ਸ਼ਲਾਘਾਯੋਗ ਕੰਮ ਕੀਤੀ ਗਿਆ। ਰੈਡ ਕਰਾਸ ਦੇ ਸਕੱਤਰ ਸ਼੍ਰੀ ਸੈਮਸਨ ਮਸੀਹ ਦੀ ਰਹਿਨੁਮਾਈ ਹੇਠ ਵਿਕਲਾਂਗ ਵਿਅਕਤੀਆਂ ਲਈ ਸਹਾਇਕ ਉਪਕਰਨਾਂ ਦੀ ਖਰੀਦ/ਫਿਟਿੰਗ ਲਈ ਸਹਾਇਤਾ ਯੋਜਨਾ” ਤਹਿਤ 80% ਤੋਂ ਵੱਧ ਵਿਅੰਗਤਾ ਵਾਲੇ ਚਾਰ ਲੋੜਵੰਦ ਲਾਭਪਾਤਰੀਆਂ ਨੂੰ ਮੋਟਰਾਈਜ਼ਡ ਟਰਾਈਸਾਈਕਲਾਂ ਮੁਹੱਈਆ ਕਰਵਾਈਆਂ ਗਈਆਂ। ਇਸ ਯਤਨ ਦਾ ਮੂਲ ਉਦੇਸ਼ ਵਿਅੰਗਜਨਾਂ ਨੂੰ ਆਤਮਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਨੂੰ ਅਸਾਨ ਬਨਾਉਣਾ ਸੀ। ਇਹ ਟਰਾਈਸਾਈਕਲਾਂ ਨਾ ਸਿਰਫ਼ ਉਨ੍ਹਾਂ ਦੀ ਚਾਲ-ਫਿਰ ਚ ਸਹਾਇਕ ਹੋਣਗੀਆਂਸਗੋਂ ਉਨ੍ਹਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਤੇ ਵੀ ਮਜ਼ਬੂਤ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੀਆਂ। ਇਸ ਸੰਬੰਧ ਵਿੱਚ ਰੈਡ ਕਰਾਸ ਸੋਸਾਇਟੀ ਦੇ ਸਕੱਤਰ ਸੈਮਸਨ ਮਸੀਹ ਨੇ ਕਿਹਾ: ਸਾਡੇ ਲਈ ਇਹ ਇਕ ਭਾਵੁਕ ਅਤੇ ਮਾਣ ਭਰਿਆ ਪਲ ਹੈ ਕਿ ਅਸੀਂ ਅਜਿਹੇ ਲੋੜਵੰਦ ਵਿਅੰਗਜਨਾਂ ਤੱਕ ਮੋਟਰਾਈਜ਼ਡ ਟਰਾਈਸਾਈਕਲ ਵਰਗੀਆਂ ਆਵਸ਼ਕ ਸਹੂਲਤਾਂ ਪਹੁੰਚਾ ਰਹੇ ਹਾਂ। ਇਹ ਸਾਰਾ ਕੰਮ ਡਿਪਟੀ ਕਮਿਸ਼ਨਰ ਮੈਡਮ ਸਾਖ਼ਸ਼ੀ ਸੌਹਣੀ ਜੀ ਦੇ ਦਿਸ਼ਾ-ਨਿਰਦੇਸ਼ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਸੰਭਵ ਹੋਇਆ ਹੈ। ਸਾਡੀ ਕੋਸ਼ਿਸ਼ ਰਹੇਗੀ ਕਿ ਅਗਲੇ ਦਿਨਾਂ ਵਿੱਚ ਵੀ ਅਜਿਹੀਆਂ ਲੋਕ-ਭਲਾਈ ਦੇ ਕਾਰਜ ਲਗਾਤਾਰ ਕਿਤੇ ਜਾਣ ਤਾਂ ਜੋ ਦਿਵਿਅੰਗਜਨ ਸਮਾਜ ਦੀ ਮੁੱਖ ਧਾਰਾ ਨਾਲ ਜੁੜ ਸਕਣ।ਇਸ ਉਪਰਾਲੇ ਦੀ ਸਥਾਨਕ ਪੱਧਰ ਤੇ ਵੱਡੀ ਪ੍ਰਸ਼ੰਸਾ ਹੋ ਰਹੀ ਹੈ ਅਤੇ ਇਸਨੂੰ ਦਿਵਿਆਂਗਜਨਾਂ ਦੇ ਹੱਕ ਚ ਇਕ ਮਜ਼ਬੂਤ ਕਦਮ ਮੰਨਿਆ ਜਾ ਰਿਹਾ ਹੈ। ਰੈਡ ਕਰਾਸ ਸੋਸਾਇਟੀ ਵੱਲੋਂ ਭਵਿੱਖ ਚ ਹੋਰ ਲਾਭਪਾਤਰੀਆਂ ਤੱਕ ਵੀ ਅਜਿਹੀ ਸਹਾਇਤਾ ਪਹੁੰਚਾਉਣ ਦੀ ਯੋਜਨਾ ਬਣਾਈ ਗਈ ਹੈ। ਇਸ ਮੌਕੇ ਤੇ ਭਾਈ ਘਨਇਆ ਜੀ ਬਿਰਦ ਘਰ ਦੇ ਸਰਪ੍ਰਸਤ ਬਾਬਾ ਚਾਹਲਧਰਮਿੰਦਰ ਸਿੰਘ ਗਿੱਲਸ਼ੀਸ਼ਪਾਲਪ੍ਰਸ਼ਾਂਤ ਚੌਹਾਨ ਅਤੇ ਮੁਕਲ ਸ਼ਰਮਾ ਸਮੇਤ ਕਈ ਹੋਰ ਮਾਣਯੋਗ ਵਿਅਕਤੀ ਮੌਜੂਦ ਰਹੇ।