ਅੰਮ੍ਰਿਤਸਰ 8 ਜੁਲਾਈ (ACN):- ਨਿਗਮ ਸਫਾਈ ਯੂਨੀਅਨਾਂ ਵਲੋਂ ਸਫਾਈ ਸੇਵਕ ਕਰਮਚਾਰੀਆਂ ਦਾ ਸਰਵਿਸ ਰਿਕਾਰਡ ਆਈ.ਐਚ.ਆਰ.ਐਮ.ਐਸ ਪੋਰਟਲ ਤੇ ਅਪਲੋਡ ਕਰਨ ਲਈ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ ਦਾ ਧੰਨਵਾਦ ਕੀਤਾ। ਨਗਰ ਨਿਗਮ ਵਲੋਂ ਮੁਲਾਜਮਾਂ ਦੇ ਰਿਕਾਰਡ ਨੂੰ ਆਨਲਾਈਨ ਕਰਨ ਦਾ ਕੰਮ ਕਮਿਸ਼ਨਰ ਨਗਰ ਨਿਗਮ ਗੁਲਪ੍ਰੀਤ ਸਿੰਘ ਔਲਖ ਦੇ ਹੁਕਮਾਂ ਅਨੁਸਾਰ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ, ਡਾ.ਰਮਾ, ਅਤੇ ਸੁਪਰਡੰਟ ਨੀਰਜ ਭੰਡਾਰੀ ਦੀ ਅਗੁਵਾਈ ਵਿੱਚ ਕੀਤਾ ਗਿਆ। ਇਸ ਨਾਲ ਸਰਕਾਰੀ ਕਰਮਚਾਰੀਆਂ ਨੂੰ ਆਪਣੀ ਸੈਲਰੀ ਸਲਿਪ ਲੈਣ ਲਈ ਆਪਣੇ ਰਜਿਸਟਰਡ ਮੁਬਾਇਲ ਨੰਬਰ ਤੇ ਆਈ.ਐਚ.ਆਰ.ਐਮ.ਐਸ ਐਪ ਡਾਊਨਲਾਊਡ ਕਰਕੇ ਇਕ ਹੀ ਕਲਿਕ ਨਾਲ ਉਪਲਬਧ ਹੋ ਜਾਵੇਗੀ ਅਤੇ ਇਸ ਦੇ ਨਾਲ ਹੀ ਕਰਮਚਾਰੀ ਆਪਣੀ ਸਾਲਾਨਾ ਤਰਕੀ , ਏ.ਸੀ.ਪੀ , ਨੋਮੀਨੇਸ਼ਨ ਆਦਿ ਦੀ ਜਾਣਕਾਰੀ ਲੈ ਸਕਣਗੇ । ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਨੇ ਦਸਿਆ ਕਿ ਨਿਗਮ ਕਰਮਚਾਰੀਆਂ ਦੀ ਪਿਛਲੇ ਕਾਫੀ ਸਮੇਂ ਤੋ ਸਰਵਿਸ ਰਿਕਾਰਡ ਆਈ.ਐਚ.ਆਰ.ਐਮ.ਐਸ ਪੋਰਟਲ ਤੇ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਲਈ ਅਧਿਕਾਰੀਆਂ ਦੀ ਇਕ ਵਿਸ਼ੇਸ਼ ਟੀਮ ਲਗਾਈ ਗਈ ਸੀ । ਉਹਨਾਂ ਕਿਹਾ ਕਿ ਹੁਣ ਕਿਸੇ ਵੀ ਮੁਲਾਜਮ ਦਾ ਸਰਵਿਸ ਰਿਕਾਰਡ ਜਾ ਸੇਵਾ ਪੱਤਰੀ /ਫਾਈਲ ਗੁੰਮ ਨਹੀ ਹੋਵੇਗੀ ਅਤੇ ਨਾ ਹੀ ਮੁਲਾਜਮ ਨੂੰ ਆਪਣੀ ਸੈਲਰੀ ਸਲਿਪ ਲੈਣ ਲਈ ਅਮਲਾ ਕਲਰਕ ਕੋਲ ਜਾਣਾ ਪਵੇਗਾ । ਮੁਲਾਜਮਾਂ ਦਾ ਸਰਵਿਸ ਰਿਕਾਰਡ ਆਨ-ਲਾਈਨ ਹੋਣ ਨਾਲ ਸਾਰੇ ਕਰਮਚਾਰੀ ਆਪਣੇ ਮੁਬਾਇਲ ਨੰਬਰ ਨੂੰ ਇਸ ਐਪ ਨਾਲ ਜੋੜ ਕੇ ਆਪਣੀ ਲੋਗ ਇਨ ਆਈ.ਡੀ ਰਾਹੀਂ ਆਪਣਾ ਸਰਵਿਸ ਰਿਕਾਰਡ ਆਪ ਦੇਖ ਸਕਦਾ ਹੈ । ਅਤੇ ਹੁਣ ਤਨਖਾਹਾਂ ਵੀ ਆਈ.ਐਚ.ਆਰ.ਐਮ.ਐਸ ਪੋਰਟਲ ਰਾਹੀਂ ਤਿਆਰ ਕੀਤੀ ਤਨਖਾਹ ਪਰਚੀਆ ਅਨੁਸਾਰ ਹੀ ਮਿਲੇਗੀ ।