ਸਿਹਤ ਵਿਭਾਗ ਅੰਮ੍ਰਿਤਸਰ ਵੱਲੋਂ “ਹਰ ਸ਼ੁਕਰਵਾਰ ਡੇਂਗੂ ਤੇ ਵਾਰ “ਮੁਹਿੰਮ ਦੋਰਾਨ ਪੁਲੀਸ ਲਾਈਨ

23 ਮਈ(ACN):-ਸਿਵਲ ਸਰਜਨ ਡਾ ਕਿਰਨਦੀਪ ਕੌਰ ਵਲੋ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਮੁਹਿੰਮ ਤਹਿਤ ਪੁਲਿਸ ਲਾਈਨ ਅੰਮ੍ਰਿਤਸਰ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਮੂਹ ਪੁਲਿਸ ਤੇ ਜਵਾਨਾਂ ਨੂੰ ਡੇਂਗੂ ਸਬੰਧੀ ਜਾਗਰੂਕ ਕੀਤਾ ਗਿਆ। ਇਸ ਅਵਸਰ ਤੇ ਸਿਵਲ ਸਰਜਨ ਡਾ ਕਿਰਨਦੀਪ ਕੌਰ ਨੇ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਬਹੁਤ ਸਾਰੀਆਂ ਥਾਵਾਂ ਤੇ ਪਾਣੀ ਦਾ ਇੱਕਠਾ ਹੋਣਾਂ ਸੁਭਾਵਿਕ ਹੀ ਹੈਪਰ ਇਸਦੇ ਨਾਲ ਹੀ ਜਿਥੇ ਪਾਣੀ ਇੱਕਠਾ ਹੋਵੇਗਾ ਉਥੇ ਮੱਛਰ ਦੀ ਪੈਦਾਵਾਰ ਵੀ ਹੋਵੇਗੀਇਸ ਲਈ ਸਾਡੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਮੱਛਰ ਦੀ ਪੈਦਾਵਰ ਨੂੰ ਰੋਕਣ ਲਈ ਸਿਹਤ ਵਿਭਾਗ ਦਾ ਸਹਿਯੋਗ ਕਰੀਏ ਅਤੇ ਹਫਤੇ ਦੇ ਹਰ ਸ਼ੁਕਰਵਾਰ ਵਾਲੇ ਦਿਨ ਆਪਣੇ ਘਰਾਂ ਵਿਚ ਕੂਲਰਾਂਫਰਿਜਾਂਗਮਲਿਆਂਟੈਂਕੀਆਂਛੱਤ ਤੇ ਪਿਆ ਨਾਕਾਰਾ ਸਾਮਾਨ ਅਦਿ ਵਿਚ ਪਾਣੀ ਇੱਕਠਾ ਨਾਂ ਹੋਣ ਦਈਏ ਕਿੳਂਕਿ ਡੇਂਗੂ ਤੋ ਬਚਣ ਲਈ ਸਭ ਤੋ ਜਿਆਦਾ ਜਰੂ੍ਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ। ਇਸ ਦੇ ਨਾਲ ਹੀ ਪੁਰੀ ਬਾਹਵਾਂ ਤੇ ਕੱਪੜੇ ਪਹਿਨੇ ਜਾਣ ਅਤੇ ਮੱਛਰ ਭਜਾਉਣ ਵਾਲੀਆ ਕਰੀਮਾਂ ਆਦੀ ਦਾ ਇਸਤੇਮਾਲ ਵੀ ਸਾਨੂੰ ਡੇਗੂ ਤੋ ਬਚਾ ਸਕਦਾ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆ ਜਿਲਾ੍ ਐਪੀਡਿਮੋਲੋਜਿਸਟ ਡਾ ਹਰਜੋਤ ਕੌਰ ਨੇ ਕਿਹਾ ਕਿ ਨੇ ਕਿਹਾ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਕਿ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਪੈਦਾ ਹੰਦਾ ਹੈ। ਜਿਸਦੇ ਲੱਛਣ ਤੇਜ ਸਿਰ-ਦਰਦ ਅਤੇ ਤੇਜ ਬੁਖਾਰਮਾਸ ਪੇਸ਼ੀਆ ਅਤੇ ਜੋੜਾ ਦਾ ਦਰਦਅੱਖਾ ਦੇ ਪਿਛਲੇ ਹਿੱਸੇ ਦਰਦਉਲਟੀਆਂਨੱਕ-ਮੂੰਹ ਅਤੇ ਮਸੂੜੀਆ ਵਿੱਚੋ ਖੂਨ ਵਗਣਾ ਆਦੀ ਹੈ। ਡੇਂਗੂ ਬੁਖਾਰ ਦੇ ਸ਼ੱਕ ਹੋਣਦੀ ਸੂਰਤ ਵਿੱਚ ਤੂਰੰਤ ਸਰਕਾਰੀ ਹਸਪਤਾਲ ਤੋ ਫਰੀ ਚੈਕਅੱਪ ਅਤੇ ਇਲਾਜ ਕਰਵਾਉਣ। ਇਸ ਅਵਸਰ ਤੇ ਜਿਲ੍ਹਾ ਐਮ.ਈ.ਆਈ.ਓ. ਅਮਰਦੀਪ ਸਿੰਘ ਵੱਲੋ ਸਮੂਹ ਪੁਲਿਸ ਸਟਾਫ ਨੂੰ ਡੇਂਗੁ ਦੇ ਸੰਬੰਧ ਵਿਚ ਟ੍ਰੇਨਿੰਗ ਦਿੱਤੀ ਗਈ। ਇਸ ਮੋਕੇ ਤੇ ਐਸ ਆਈ ਸੁਖਦੇਵ ਸਿੰਘਹਰਵਿੰਦਰ ਸਿੰਘਪਰਮਜੀਤ ਸਿੰਘਹਰਕੰਵਲ ਸਿੰਘਰਜਿੰਦਰ ਸਿੰਘਕੁਲਦੀਪ ਸਿੰਘਰਣਜੋਤ ਸਿੰਘਸੰਜੀਵ ਕੁਮਾਰਰਸਪਾਲ ਸਿੰਘ ਸਮੇਤ ਸਮੂਹ ਪੁਲਿਸ ਅਧਿਕਾਰੀ ਅਤੇ  ਕਰਮਚਾਰੀ ਸ਼ਾਮਲ ਹੋਏ।