ਅੰਮ੍ਰਿਤਸਰ (ACN) ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ, ਅੰਮ੍ਰਿਤਸਰ ਵੱਲੋਂ ਬੀਤੇ ਦਿਨੀ ਪੁਲਿਸ ਐਲਡਰਜ ਹੋਮ ਵਿਖੇ ਸਰਬੱਤ ਦੇ ਭਲੇ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏਗੇ ਜਿਸ ਦੌਰਾਨ ਸਵੇਰ ਤੋਂ ਹੀ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਤੋਂ ਬਾਅਦ ਰਾਗੀ ਜਥਾ ਭਾਈ ਦਵਿੰਦਰ ਸਿੰਘ ਨਿਰਮਾਣ ਰਾਗੀ ਸਿੰਘਾਂ ਵੱਲੋਂ ਕੀਰਤਨ ਅਤੇ ਕਥਾ ਵਾਚਕ ਭਾਈ ਵਿਸ਼ਾਲ ਸਿੰਘ ਵੱਲੋਂ ਕਥਾ ਕਰਕੇ ਕੇ ਸੰਗਤਾਂ ਨੂੰ ਨਿਹਾਲ ਕੀਤਾ ! ਲਖਬੀਰ ਸਿੰਘ ਗਿੱਲ ਅਤੇ ਸੁਖਦੇਵ ਸਿੰਘ ਨੇ ਮੁੱਖ ਸੇਵਾਦਾਰ ਦੇ ਤੋਰ ਤੇ ਆਪਣੀਆਂ ਸੇਵਾਵਾਂ ਨਿਭਾਈਆ! ਪੁਲਿਸ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਪੈਟਰਨ ਸ਼ਲੇਂਦਰ ਸਿੰਘ ਸ਼ੈਲੀ, ਪ੍ਰਧਾਨ ਸ਼ਮਸ਼ੇਰ ਸਿੰਘ ਢਿੱਲੋਂ, ਸੀਨੀਅਰ ਵਾਇਸ ਪ੍ਰਧਾਨ ਗੁਰਨਾਮ ਸਿੰਘ, ਜਨਰਲ ਸੈਕਟਰੀ ਅਮਰੀਕ ਸਿੰਘ,ਮੀਤ ਪ੍ਰਧਾਨ ਬਾਬਾ ਸੁਰਜੀਤ ਸਿੰਘ ਸੇਖੋਂ ,ਕਸ਼ਮੀਰ ਸਿੰਘ ,ਹਰਜੀਤ ਸਿੰਘ,ਅਸ਼ਵਨੀ ਕੁਮਾਰ,ਅਮਰੀਕ ਸਿੰਘ,ਲਖਬੀਰ ਸਿੰਘ,ਸੈਕਟਰੀ ਸੰਜੀਵ ਕੁਮਾਰ,ਕਾਰਜਕਾਰੀ ਮੇਂਬਰ ਕੁਲਦੀਪ ਸਿੰਘ,ਸਵਿੰਦਰ ਸਿੰਘ,ਬਲਵਿੰਦਰ ਸਿੰਘ,ਗੁਰਮਿੰਦਰ ਸਿੰਘ,ਸੁਖਬੀਰ ਸਿੰਘ,ਪਰਮਿੰਦਰ ਸਿੰਘ,ਰਾਜਿੰਦਰ ਸਿੰਘ,ਗੁਰਿੰਦਰ ਪਾਲ ਸਿੰਘ ਕੈਸ਼ੀਅਰ ਸਵਿੰਦਰ ਸਿੰਘ ਹੋਰਾ ਵੱਲੋਂ ਆਈ ਹੋਈ ਸੰਗਤ ਦਾ ਸਵਾਗਤ ਕੀਤਾ ! ਪ੍ਰੋਗਰਾਮ ਦੇ ਵਿੱਚ ਲਖਬੀਰ ਸਿੰਘ ਐਸ.ਐਸ.ਪੀ. ਵਿਜੀਲੈਂਸ, ਮਨਜਿੰਦਰ ਸਿੰਘ ਐਸ.ਐਸ.ਪੀ ਦਿਹਾਤੀ, ਸ਼ਿਵਦਰਸ਼ਨ ਏਸੀਪੀ ਅੰਮ੍ਰਿਤਸਰ ਅਤੇ ਹਰਵਿੰਦਰ ਸਿੰਘ ਸੰਧੂ ਰਿਟਾ.ਐਸ.ਪੀ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋ ਕੇ ਗੁਰੂ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਤੇ ਇਸ ਮੌਕੇ ਤੇ ਐਸੋਸੀਏਸ਼ਨ ਵੱਲੋਂ ਆਏ ਹੋਏ ਮਹਿਮਾਨਾਂ ਅਹੁਦੇਦਾਰਾਂ ਤੇ ਮੈਂਬਰ ਸਹਿਬਾਨਾਂ ਨੂੰ ਸਿਓਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ! ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਦੇ ਵਿੱਚ ਚੰਡੀਗ੍ਹੜ ਇਕਾਈ ਤੋਂ ਗੋਕਲ ਰਾਮ,ਤਰਨ ਤਾਰਨ ਇਕਾਈ ਤੋਂ ਪ੍ਰਧਾਨ ਗੁਰਨਾਮ ਸਿੰਘ ਪੰਗੋਟਾ,ਫਰੀਦਕੋਟ ਇਕਾਈ ਤੋਂ ਇਕ਼ਬਾਲ ਸਿੰਘ ਵਾਈਸ ਪ੍ਰਧਾਨ, ਬਟਾਲਾ ਇਕਾਈ ਤੋਂ ਪ੍ਰਧਾਨ ਜਗੀਰ ਸਿੰਘ ਨੇ ਆਪਣੀਆਂ ਹਾਜਰੀਆਂ ਭਰੀਆਂ !
ਇਸ ਮੌਕੇ ਤੇ ਐਸੋਸੀਏਸ਼ਨ ਦੇ ਮੈਂਬਰ ਗੁਰਦੇਵ ਸਿੰਘ, ਸੁਖਦੇਵ ਸਿੰਘ, ਓਂਕਾਰ ਸਿੰਘ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਅਮਰੀਕ ਸਿੰਘ,ਪ੍ਰਤਾਪ ਸਿੰਘ,ਗੁਰਿੰਦਰ ਸਿੰਘ,ਰਜਿੰਦਰ ਸਿੰਘ,ਲਾਬ ਸਿੰਘ, ਸੁਖਦੀਪ ਸਿੰਘ, ਮਹਿੰਦਰ ਸਿੰਘ,ਇੰਦਰਜੀਤ ਸਿੰਘ,ਤਰਲੋਕ ਸਿੰਘ,ਗੁਰਦਿਆਲ ਸਿੰਘ,ਜੋਗਿੰਦਰ ਸਿੰਘ, ਮੁਕੇਸ਼ ਕੁਮਾਰ, ਵਿਜੈ ਕੁਮਾਰ,ਗੁਰਪਾਲ ਸਿੰਘ, ਪ੍ਰਿਤਪਾਲ ਸਿੰਘ, ਅਵਤਾਰ ਸਿੰਘ, ਸੋਮਰਾਜ, ਮੁੱਖਵਿੰਦਰ ਸਿੰਘ,ਪ੍ਰਿਤਪਾਲ ਸਿੰਘ ਹੋਰਾਂ ਨੇ ਅਖੰਡ ਪਾਠ ਸਾਹਿਬ ਦੇ ਭੋਗ ਤੇ ਵੱਖ ਵੱਖ ਸੇਵਾਵਾਂ ਨਿਭਾ ਕੇ ਆਪਣੀ ਸੇਵਾ ਨਿਭਾਈ ! ਇਸ ਮੌਕੇ ਤੇ ਸਾਬਕਾ ਮਹਿਲਾ ਅਫਸਰਾਂ ਵਿੱਚ ਰਾਜਵਿੰਦਰ ਕੌਰ,ਦਲਜੀਤ ਕੌਰ,ਅਮਰਜੀਤ ਕੌਰ ਜੋਹਲ,ਰਾਜ ਰਾਣੀ ਆਦਿ ਸ਼ਾਮਿਲ ਹੋਏ ! ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਗੁਰੂ ਜੀ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ !