ਨਸ਼ੇ ਦੀ ਬਿਮਾਰੀ ਦੀਆਂ ਜੜਾਂ ਪੁੱਟਣ ਲਈ ਪੰਜਾਬੀਆਂ ਨੇ ਖਿਚੀਆਂ ਤਿਆਰੀਆਂ -ਰਮਦਾਸ

ਅੰਮ੍ਰਿਤਸਰ 28 ਮਈ(ACN):- ਹਲਕਾ ਅਟਾਰੀ ਦੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ ਨੇ ਅੱਜ ਆਪਣੇ ਹਲਕੇ ਦੇ ਪਿੰਡ ਚੀਚਾਨੱਥੂਪੁਰਾਮਾਲੂਵਾਲ ਹੇਅਰਭਕਨਾ ਕਲਾਂ ਅਤੇ ਭਕਨਾ ਖੁਰਦ ਵਿੱਚ ਨਸ਼ਾ ਮੁਕਤੀ ਲਈ ਕੀਤੀਆਂ ਯਾਤਰਾਵਾਂ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਭਰਪੂਰ ਹੁੰਗਾਰਾ ਤੁਸੀਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਨੂੰ ਦਿੱਤਾ ਹੈਉਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਲਾ ਦੌਰ ਹੁਣ ਬਹੁਤਾ ਲੰਮਾ ਨਹੀਂ ਚੱਲ ਸਕਦਾ। ਉਹਨਾਂ ਕਿਹਾ ਕਿ ਪੰਜਾਬੀ ਨਸ਼ੇ ਦੀ ਜੜਾਂ ਪੁੱਟਣ ਲਈ ਤਿਆਰੀ ਕਰ ਚੁੱਕੇ ਹਨ। ਸ ਰਮਦਾਸ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇੱਛਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਹੈਜਿਸ ਵਿੱਚ ਖੁਸ਼ੀਆਂ ਖੇੜੇ ਹੋਣ। ਇਹ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪੰਜਾਬ ਵਿੱਚੋਂ ਨਸ਼ੇ ਦਾ ਕੋਹੜ ਕੱਢੀਏਸੋ ਸਰਕਾਰ ਨੇ ਇੱਕ ਮਾਰਚ ਤੋਂ ਜੋ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕੀਤਾ ਹੈਆਓ ਸਾਰੇ ਇਸ ਦਾ ਹਿੱਸਾ ਬਣੀਏ ਅਤੇ ਆਪਣੇ ਆਪਣੇ ਪਿੰਡਾਂ ਵਿੱਚੋਂ ਨਸ਼ੇ ਨੂੰ ਖਤਮ ਕਰੀਏ। ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਵੀ ਬੜੇ ਉਤਸ਼ਾਹ ਅਤੇ ਜੋਸ਼ ਨਾਲ ਇਸ ਯਾਤਰਾ ਵਿੱਚ ਭਾਗ ਲੈ ਰਹੇ ਹੋ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਇੱਕ ਗੱਲ ਪੱਕੀ ਹੈ ਕਿ ਜਿਸ ਚੀਜ਼ ਦੇ ਮਗਰ ਪੈ ਜਾਣਉਸ ਨੂੰ ਬੰਨੇ ਲਾ ਕੇ ਹਟਦੇ ਹਨ। ਸੋ ਹੁਣ ਆਪਾਂ ਨਸ਼ੇ ਨੂੰ ਖਤਮ ਕਰਕੇ ਰਹਿਣਾ ਹੈ ਅਤੇ ਜੇਕਰ ਤੁਹਾਡਾ ਸਾਥ ਇਸੇ ਤਰ੍ਹਾਂ ਹੀ ਮਿਲਦਾ ਰਿਹਾ ਤਾਂ ਨਸ਼ਾ ਚੰਦ ਦਿਨਾਂ ਵਿੱਚ ਮੁਕੇਗਾ। ਇਸ ਮੌਕੇ ਸਿਵਲ ਅਤੇ ਪੁਲਿਸ ਦੇ ਅਧਿਕਾਰੀ ਪਿੰਡਾਂ ਦੇ ਪੰਚਸਰਪੰਚਮੋਹਤਬਰਵਿਲੇਜ ਲੈਵਲ ਡਿਫੈਂਸ ਕਮੇਟੀਆਂ ਦੇ ਮੈਂਬਰਨੌਜਵਾਨਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਯਾਤਰਾ ਵਿੱਚ ਭਾਗ ਲਿਆ।