ਵੱਖ ਵੱਖ ਪਿੰਡਾਂ ਦੀਆਂ ਸੜਕਾਂ ਦੀ ਕੀਤੀ ਜਾਵੇਗੀ ਨਵੀ ਉਸਾਰੀ-ਹਰਭਜਨ ਸਿੰਘ ਈ.ਟੀ.ਓ

ਅੰਮ੍ਰਿਤਸਰ 26 ਮਈ(ACN):- ਪਿਛਲੇ ਤਿੰਨ ਸਾਲਾਂ ਦੋਰਾਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ  ਮੁੜ ਲੀਹਾਂ ਤੇ ਲਿਆਂਦਾ ਹੈ ਅਤੇ ਆਉਦੇ ਦੋ ਸਾਲਾਂ ਦੋਰਾਨ ਵੀ ਸੂਬੇ ਦੇ ਵਿਕਾਸ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਨ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ ਨੇ ਹਲਕਾ ਜੰਡਿਆਲਾ ਵਿਖੇ ਕਰੀਬ 3.50 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੀ ਨਵੀ ਉਸਾਰੀ ਦਾ ਨੀਹ ਪੱਥਰ ਰੱਖਣ  ਉਪਰੰਤ ਕੀਤਾ। ਕੈਬਿਨਟ ਮੰਤਰੀ ਸ: ਹਰਭਜਨ ਸਿੰਘ ਨੇ ਕਿਹਾ ਕਿ ਜੰਡਿਆਲਾ ਹਲਕੇ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕੋਈ ਵੀ ਪਿੰਡ ਵਿਕਾਸ ਪੱਖੋ ਸੱਖਣਾ ਨਹੀ ਰਹਿਣ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਸੂਬੇ ਵਿਚ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਤਾਂ ਜੋ ਸੂਬੇ ਦੀ ਤਰੱਕੀ ਦੀ ਰਫਤਾਰ ਨੂੰ ਵਧਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕਿਸੇ ਦੇਸ਼ ਦੇ ਅਰਥਵਿਵਸਥਾ ਵਿਚ ਸਭ ਤੋ ਵੱਡਾ ਯੋਗਦਾਨ ਸੜਕਾਂ ਦਾ ਹੁੰਦਾ ਹੈ ਜੇਕਰ ਸੜਕਾਂ ਠੀਕ ਹਨ ਤਾਂ ਜਿਥੇ ਵਪਾਰ ਵਿਚ ਵਾਧਾ ਹੁੰਦਾ ਹੈ ਉਥੇ ਹੀ ਸੜਕੀ ਦੁਰਘਟਨਾਵਾਂ ਤੋ ਵੀ ਬਚਾਓ ਰਹਿੰਦਾ ਹੈ। ਲੋਕ ਨਿਰਮਾਣ ਮੰਤਰੀ ਨੇ ਦੱਸਿਆ  ਕਿ ਇਕ 1.13 ਕਰੋੜ ਰੁਪਏ ਦੀ ਲਾਗਤ ਨਾਲ ਟਾਂਗਰਾ ਫਾਟਕ ਤੋ ਪਿੰਡ ਮੁੱਛਲ ਤੱਕ ਅਤੇ ਪਿੰਡ ਮੁੱਛਲ ਤੋ ਰਾਏਪੁਰ ਤੱਕ ਕੁਲ 3.60 ਕਿਲੋਮੀਟਰ ਸੜਕ, 1.17 ਲੱਖ ਰੁਪਏ ਦੀ ਲਾਗਤ ਨਾਲ ਸੜਕ ਡੇਹਰੀਵਾਲ ਤੋ ਕੋਟਹਯਾਤ  ਤੱਕ ਕੁਲ 3.16 ਕਿਲੋਮੀਟਰ ਸੜਕ, 80.40 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਕੁਹਾਟਵਿੰਡ ਵਿਖੇ ਕੁਲ 2.78 ਕਿਲੋਮੀਟਰ ਦੀ ਨਵੀ ਉਸਾਰੀ ਅਤੇ 57.12 ਲੱਖ ਰੁਪਏ ਦੀ ਲਾਗਤ ਨਾਲ ਪਿੰਡ  ਮਲਿਕ ਨੰਗਲ ਵਿਖੇ ਕੁਲ 1.40 ਕਿਲੋਮੀਟਰ ਨਵੀ ਸੜਕ ਦੀ ਉਸਾਰੀ ਕਰਵਾਈ ਜਾਵੇਗੀ।  ਕੈਬਿਨਟ ਮੰਤਰੀ ਨੇ ਦੱਸਿਆ ਕਿ ਇਹ ਸਾਰੇ ਵਿਕਾਸ ਆਉਦੇ 6 ਮਹੀਨਿਆਂ ਵਿਚ ਪੂਰੇ ਕੀਤੇ ਜਾਣਗੇ ਅਤੇ ਇੰਨਾਂ ਸੜਕਾ ਦੀ ਉਸਾਰੀ ਹੋਣ ਨਾਲ ਇਥੋ ਦੇ ਵਸਨੀਕਾਂ ਨੂੰ ਆਵਾਜਾਈ ਵਿਚ ਕਾਫੀ ਰਾਹਤ ਮਿਲੇਗੀ।ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਗੁਣਵਤਾ ਵਿਚ ਕੋਈ ਕਮੀ ਬਰਦਾਸ਼ਤ ਨਹੀ ਕੀਤੀ ਜਾਵੇਗੀ। ਉਨ੍ਹਾਂ ਪਿੰਡ ਵਾਸੀਆਂ ਨੂੰ ਕਿਹਾ ਕਿ ਜੇਕਰ ਉਹ ਸੜਕਾਂ ਦੇ ਕੰਮ ਵਿਚ ਕੋਈ ਉਣਤਾਈ ਦੇਖਣ ਤਾਂ ਮੇਰੇ ਧਿਆਨ ਵਿਚ ਲਿਆਉਣ,ਉਸੇ ਸਮੇ ਹੀ ਕਾਰਵਾਈ ਕੀਤੀ ਜਾਵੇਗੀ।  ਉਨ੍ਹਾਂ ਦੱਸਿਆ ਕਿ ਇਸ ਕਾਰਜਾਂ ਨੂੰ ਸਮੇ ਸਿਬ ਮੁਕੰਮਲ ਕਰਨ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।  ਇਸ ਮੌਕੇ ਚੇਅਰਮੈਨ ਡਾ: ਗੁਰਵਿੰਦਰ ਸਿੰਘ, ਸਰਪੰਚ ਸ: ਲਖਵਿੰਦਰ ਸਿੰਘ, ਸ: ਸਵਿੰਦਰ ਸਿੰਘ, ਬਲਾਕ ਪ੍ਰਧਾਨ ਭੁਪਿੰਦਰ ਸਿੰਘ,ਸਰਪੰਚ ਚਰਨਜੀਤ ਸਿੰਘ,ਬਲਾਕ ਪ੍ਰਧਾਨ ਗੁਰਜਿੰਦਰ ਸਿੰਘ, ਸ: ਜੋਬਨਜੀਤ ਸਿੰਘ ਕੁਹਾਟਵਿੰਡ,ਸਰਪੰਚ ਬਲਵਿੰਦਰ ਸਿੰਘ, ਸਰਪੰਚ ਮਨਜੀਤ ਸਿੰਘ, ਹਲਕਾ ਕੁਆਡੀਨੇਟਰ ਸ: ਜੁਗਰਾਜ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਲੋਕ ਹਾ਼ਜਰ ਸਨ।