ਅੰਮ੍ਰਿਤਸਰ ਮਿਤੀ 1/7(ACN):- ਅੱਜ ਮਿਤੀ 1/7/2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਦਿਸ਼ਾ-ਨਿਰਦੇਸ਼ਾ ਤੇ ਵਧੀਕ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਦੀਂਆ ਮੁਖ ਸੜਕਾ ਦੇ ਰੱਖ-ਰਖਾਵ ਲਈ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਬਣਾਈਆ ਗਈਆਂ ਟੀਮਾ ਦੀ ਮੀਟਿੰਗ ਲਈ ਗਈ ਜਿਸ ਵਿੱਚ ਵਧੀਕ ਕਮਿਸ਼ਨਰ ਵਲੋਂ ਹਦਾਇਤ ਕੀਤੀ ਗਈ ਕਿ ਬਰਸਾਤ ਦੇ ਮੋਸਮ ਨੂੰ ਧਿਆਨ ਵਿੱਚ ਰਖਦੇ ਹੋਏ ਸਹਿਰ ਦੀਆਂ ਮੁੱਖ ਸ਼ੜਕਾ ਤੇ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਈ ਜਾਵੇ ਅਤੇ ਰੋਡ ਸਾਇਡ ਤੇ ਬਣੇ ਸਾਰੇ ਚੈਂਬਰਾ ਨੂੰ ਸਾਫ ਕੀਤਾ ਜਾਵੇ ਤਾਂ ਜੋ ਬਰਸਾਤੀ ਪਾਣੀ ਸੜਕਾ ਤੇ ਖੜਾ ਨਾ ਹੋਵੇ ਅਤੇ ਸਹਿਰ ਵਾਸੀਆਂ ਨੂੰ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ । ਅਜ ਦੀ ਮੀਟਿੰਗ ਵਿੱਚ ਨਿਗਰਾਨ ਇੰਜੀਨਿਅਰ ਕਾਰਜਕਾਰੀ ਇੰਜੀਨਿਅਰ ਮੰਨਜੀਤ ਸਿੰਘ , ਭਲਿਦੰਰ ਸਿੰਘ ,ਸੁਨੀਲ ਮਹਾਜਨ , ਸਵਰਾਜ ਇੰਦਰ ਪਾਲ ਸਿੰਘ, ਸਾਰੇ ਐਸਡੀ.ਓਜ ਅਤੇ ਜੇਈਜ ਹਾਜਰ ਸਨ । ਵਧੀਕ ਕਮਿਸ਼ਨਰ ਸੁਰਿਦੰਰ ਸਿੰਘ ਨੇ ਕਿਹਾ ਕਿ ਨਗਰ ਨਿਗਮ ਵਲੋੰ ਸਹਿਰ ਦੀ ਦਿਖ ਨੂੰ ਸਵਾਰਨ ਲਈ ਹਰ ਸਭੰਵ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦੇ ਬੜੇ ਚੰਗੇ ਨਤੀਜੇ ਨਜਰ ਆ ਰਹੇ ਹਨ । ਬਰਸਾਤ ਦੇ ਮੌਸਮ ਵਿੱਚ ਸੜਕਾ ਤੇ ਪਾਣੀ ਖੜੇ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਪਰੇਸ਼ਾਨੀ ਆਉਂਦੀ ਹੈ ਇਸ ਲਈ ਜਰੂਰੀ ਹੈ ਕਿ ਸੜਕਾ ਦੇ ਸਾਇਡਾ ਤੇ ਬਣੇ ਰੋਡ ਚੈਂਬਰ ਸਾਫ ਹੋਣ ਅਤੇ ਸੀਵਰੇਜ ਦੀ ਬਕਾਇਦਾ ਡੀਸਿਲਟਿੰਗ ਕੀਤੀ ਜਾਵੇ । ਇਸ ਤੋ ਇਲਾਵਾ ਸ਼ਹਿਰ ਦੀਆ ਸੜਕਾ ਤੇ ਜਿਥੇ ਵੀ ਟੋਏ ਪਏ ਹਨ ਉਹਨਾ ਨੂੰ ਪੁਰ ਕੀਤਾ ਜਾਵੇ । ਰੋਡ ਸਾਇਡਾ ਤੇ ਜੰਗਲੀ ਬੂਟੀ ਅਤੇ ਝਾੜੀਆਂ ਦੀ ਸਫਾਈ ਕਰਵਾਈ ਜਾਵੇ ਅਤੇ ਸਟਰੀਟ ਲਾਈਟ ਪੁਆਇਂਟ ਚਾਲੂ ਹਾਲਤ ਵਿੱਚ ਰਖੇ ਜਾਵੇ । ਮੁੱਖ ਸੜਕਾ ਤੇ ਨਜਾਇਜ ਕਬਜੇ ਹਟਾਊਣ ਲਈ ਟ੍ਰੈਫਿਕ ਪੁਲਿਸ ਸਹਿਯੋਗ ਲਿਆ ਜਾਵੇ ।