ਸ਼ਹਿਰ ਦੀ ਸਫਾਈ ਵਿਵਸਥਾ ਨੂੰ ਬਣਾਇਆ ਜਾਵੇਗਾ ਹੋਰ ਚੁਸਤ-ਦਰੁਸਤ ,ਸ਼ਹਿਰਵਾਸੀਆਂ ਦੀ ਆਨਲਾਈਨ ਸ਼ਿਕਾਇਤਾ ਦਾ ਤੁਰੰਤ ਕੀਤਾ ਜਾਵੇ ਨਿਪਟਾਰਾ:- ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ

ਅੰਮ੍ਰਿਤਸਰ 16.06 (ACN):- ਅੱਜ ਮਿਤੀ 16.06.2025 ਨੂੰ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਇਸ ਮੀਟਿੰਗ ਵਿੱਚ ਕਮਿਸ਼ਨਰ ਵਲੋਂ ਸਿਹਤ ਅਧਿਕਾਰੀਆਂ ਨੂੰ ਸ਼ਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਚੁਸਤ-ਦਰੁਸਤ ਅਤੇ ਬਿਹਤਰ ਬਣਾਉਣ ਲਈ ਕਿਹਾ ਗਿਆ ਅਤੇ ਨਾਲ ਹੀ ਇਹ ਵੀ ਹਦਾਇਤ ਕੀਤੀ ਗਈ ਕੀ ਸ਼ਹਿਰ ਵਾਸੀਆਂ ਦੀਆਂ ਐਮ-ਪੋਰਟਲ ਤੇ ਆਉਣ ਵਾਲੀਆਂ ਸ਼ਿਕਾਇਤਾ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ ਅਤੇ ਕਿਸੇ ਤਰਾ ਦੀ ਕੋਈ ਪੈਂਡਸੀ ਨਹੀ ਹੋਣੀ ਚਾਹੀਦੀ । ਅਜ ਦੀ ਇਸ ਮੀਟਿੰਗ ਵਿੱਚ ਵਧੀਕ ਕਮਿਸ਼ਨਰ ਸੁਰਿਦੰਰ ਸਿੰਘ , ਸਿਹਤ ਅਫਸਰ ਡਾ. ਕਿਰਨ , ਡਾ. ਯੌਗੇਸ਼ ਅਰੋੜਾ , ਚੀਫ ਸੈਨੇਟਰੀ ਅਫਸਰ ਮਲਕੀਤ ਸਿੰਘ , ਰਣਜੀਤ ਸਿੰਘ , ਚੀਫ ਸੈਨੇਟਰੀ ਇੰਸਪੈਕਟਰ ਸਰਬਜੀਤ ਸਿੰਘ , ਵਿਜੈ , ਰਾਕੇਸ਼ ਮਰਵਾਹਾ ਅਤੇ ਸੈਨੇਟਰੀ ਇੰਸਪੈਕਟਰ ਹਾਜਰ ਸਨ । ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦਸਿਆ ਕਿ ਇਸ ਤਪਦੀ ਹੋਈ ਧੁੱਪ ਵਿੱਚ ਸਫਾਈ ਕਰਮਚਾਰੀ ਆਪਣੀ ਡਿਊਟੀ ਬਾਖੁਬੀ ਨਿਭਾ ਰਹੇ ਹਨ । ਨਗਰ ਨਿਗਮ ਵਲੋਂ ਸਹਿਰ ਦੀ ਸਫਾਈ ਵਿਵਸਥਾ ਨੂੰ ਹੋਰ ਬਿਹਤਰ ਬਣਾਉਣ ਲਈ ਹਰ ਸਭੰਵ ਉਪਰਾਲਾ ਕੀਤਾ ਜਾ ਰਿਹਾ ਹੈ । ਉਹਨਾ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾ ਦੀ ਸਾਫ ਸਫਾਈ ਲਈ ਮਕੈਨਿਕਲ ਸਵੀਪਿੰਗ ਦਾ ਕੰਮ ਸਵੇਰ ਤੋ ਹੀ ਸ਼ੁਰੂ ਹੋ ਜਾਂਦਾ ਹੈ ਜਿਸ ਦੀ ਨਿਗਰਾਨੀ ਸਬੰਧਤ ਸੈਨੇਟਰੀ ਇੰਸਪੈਕਟਰ ਵਲੋੰ ਕੀਤੀ ਜਾਂਦਾ ਹੈ ਇਸ ਤੋ ਇਲਾਵਾ ਕੂੜੇ ਦੀ ਕੁਲੈਕਸ਼ਨ ਵੀ ਸਮੇਂ ਸਿਰ ਕਰਕੇ ਕੂੜਾ ਡੰਪ ਵਿੱਚ ਭੇਜਿਆ ਜਾ ਰਿਹਾ ਹੈ ਤਾਂ ਜੋ ਸ਼ਹਿਰ ਵਿੱਚ ਕੂੜੇ ਦੇ ਕਿਸੇ ਜਗਾ ਵੀ ਢੇਰ ਨਾ ਲਗ ਸਕਣ । ਉਹਨਾ ਕਿਹਾ ਕਿ ਨਿਗਮ ਦੇ ਸਿਹਤ ਵਿਭਾਗ ਨਾਲ ਸਬੰਧਤ ਐਮ ਪੋਰਟਲ ਤੇ ਆਈਆ ਆਨ-ਲਾਈਨ ਸ਼ਿਕਾਇਤਾ ਦਾ ਨਿਪਟਾਰਾ ਵੀ ਰੌਜਾਨਾ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਪੈਂਡੇਸੀ ਨਾਮ ਮਾਤਰ ਹੈ । ਫਿਰ ਵੀ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਹਿਰ ਵਾਸੀਆਂ ਦੀਆਂ ਸ਼ਿਕਾਇਤਾ ਦਾ ਤੁਰੰਤ ਨਿਪਟਾਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ । ਉਹਨਾ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਦੀ ਸਫਾਈ ਵਿਵਸਥਾ ਹੋਰ ਚੁਸਤ-ਦਰੁਸਤ ਅਤੇ ਬਿਹਤਰ ਬਣਾਉਣ ਲਈ ਹਰ ਸਭੰਵ ਉਪਰਾਲਾ ਕੀਤਾ ਜਾ ਰਿਹਾ ਹੈ ।