ਕਟੜਾ ਬੰਗੀਆਂ ਵਿਖੇ ਲਗਾਇਆ ਕੇਵਾਈਸੀ ਕੈਂਪ 120 ਦੇ ਕਰੀਬ ਲੋਕਾਂ ਦੇ ਕੀਤੀ ਕੇਵਾਈਸੀ -ਆਕਾਸ਼ ਭਾਟੀਆ

ਅੰਮ੍ਰਿਤਸਰ 14 ਜੂਨ (ACN):- ਫੂਡ ਐਂਡ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਆਕਾਸ਼  ਭਾਟੀਆ ਨੇ ਲੋਕਾਂ ਨੂੰ ਕੇ. ਵਾਈ. ਸੀ. ਵਾਨ ਦੇ ਲਈ ਕੈਂਪਾਂ ਦਾ ਆਯੋਜਨ ਵੱਖ ਵੱਖ ਇਲਾਕਿਆਂ ਨੇ ਕੀਤਾ ਗਿਆ ਅੱਜ ਕਟੜਾ ਬੰਗੀਆਂ ਵਿਖੇ ਕੈਂਪ ਦੌਰਾਨ ਲਗਭਗ 100 ਦੇ ਕਰੀਬ ਲੋਕਾਂ ਦਾ ਕੇਵਾਈਸੀ ਕੀਤਾ ਗਿਆ। ਆਕਾਸ ਭਾਟੀਆ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸਮੂਹ ਸਰਕਾਰੀ ਰਾਸ਼ਨ ਕਾਰਡ ਲਾਭਪਾਤਰੀਆਂ ਨੂੰ ਭਾਰਤ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿਸ ਵਿਅਕਤੀ ਦਾ ਵੀ ਸਰਕਾਰੀ ਰਾਸ਼ਨ ਕਾਰਡ ਬਣਿਆ ਹੋਇਆ ਹੈ। ਉਹ ਆਪਣੇ ਸਮੂਹ ਪਰਿਵਾਰਿਕ ਮੈਂਬਰ ਜਿਨ੍ਹਾਂ ਦੇ ਰਾਸ਼ਨ ਕਾਰਡ ਵਿਚ ਨਾਮ ਹਨ, ਉਹ ਆਪਣੇ ਨੇੜਲੇ ਡੀਪੂ ਹੋਲਡਰ ਕੋਲ ਜਾ ਕੇ ਆਪਣੀ ਈ. ਕੇ. ਵਾਈ. ਸੀ. ਕਰਵਾ ਲੈਣ। ਜੇਕਰ ਕੋਈ ਲਾਭਪਾਤਰੀ ਪੰਜਾਬ ਦੇ ਕਿਸੇ ਹੋਰ ਜ਼ਿਲ੍ਹੇ ਜਾਂ ਕਿਸੇ ਬਾਹਰਲੀ ਸਟੇਟ ਵਿਚ ਕੰਮ-ਕਾਰ ਕਰਦਾ ਹੈ ਉਹ ਆਪਣਾ ਉਸ ਇਲਾਕੇ ਦੇ ਨੇੜੇ ਦੇ ਡੀਪੂ ਹੋਲਡਰ ਕੋਲ ਜਾ ਕੇ ਈ.ਕੇ.ਵਾਈ.ਸੀ. ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਜਿਨ੍ਹਾਂ ਬਜ਼ੁਰਗਾਂ ਅਤੇ ਬੱਚਿਆਂ ਦੇ ਮਸ਼ੀਨ ਵਿਚ ਅੰਗੂਠੇ ਨਹੀਂ ਲੱਗਦੇ ਹਨ, ਉਹ ਆਪਣੇ ਨਜ਼ਦੀਕੀ ਸੁਵਿਧਾ ਸੈਂਟਰ ਵਿਖੇ ਜਾ ਕੇ ਆਪਣਾ ਅਧਾਰ ਕਾਰਡ ਅਪਡੇਟ ਕਰਵਾ ਕੇ ਈ. ਕੇ. ਵਾਈ. ਸੀ. ਕਰਵਾ ਲੈਣ ਤਾਂ ਜੋ ਭਵਿੱਖ ਵਿਚ ਰਾਸ਼ਨ ਲੈਣ ਸਮੇਂ ਕੋਈ ਪਰੇਸ਼ਾਨੀ ਨਾ ਹੋਵੇ। ਈ. ਕੇ. ਵਾਈ. ਸੀ. ਨਾਂ ਕਰਵਾਉਣ ਵਾਲੇ ਵਿਅਕਤੀ ਦਾ ਨਾਮ ਰਾਸ਼ਨ ਕਾਰਡ ‘ਚੋਂ ਕੱਟ ਦਿੱਤਾ ਜਾਵੇਗਾ ਅਤੇ ਨਾਲ ਹੀ ਉਸ ਦਾ ਰਾਸ਼ਨ ਵੀ ਬੰਦ ਹੋ ਜਾਵੇਗਾ। ਇੰਸਪੈਕਟਰ ਆਕਾਸ਼  ਭਾਟੀਆ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਵਲੋ ਜਾਰੀ ਨੋਟੀਫਿਕੇਸ਼ਨ ਰਾਹੀ ਈ.ਕੇ.ਵਾਈ.ਸੀ ਦੀ ਅੰਤਿਮ ਮਿਤੀ 30.06.2025 ਨਿਸ਼ਚਿਤ ਕੀਤੀ ਗਈ ਹੈ। ਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਕੀ ਹੈ?: ਰਾਸ਼ਨ ਕਾਰਡ ਲਈ ਕੇਵਾਈਸੀ ਕਰਵਾਉਣ ਦੀ ਪ੍ਰਕਿਰਿਆ ਬਹੁਤ ਸਰਲ ਹੈ। ਇਸ ਲਈ ਤੁਸੀਂ ਉਸੇ ਰਾਸ਼ਨ ਦੀ ਦੁਕਾਨ ਜਾਂ ਆਪਣੇ ਰਾਜ ਦੇ ਅਧੀਨ ਕਿਸੇ ਹੋਰ ਰਾਸ਼ਨ ਦੀ ਦੁਕਾਨ ‘ਤੇ ਜਾ ਸਕਦੇ ਹੋ, ਜਿੱਥੇ ਤੁਹਾਡਾ ਕੇਵਾਈਸੀ ਕੀਤਾ ਜਾਵੇਗਾ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕੇਵਾਈਸੀ ਲਈ ਉਨ੍ਹਾਂ ਸਾਰੇ ਲੋਕਾਂ ਨੂੰ ਜਾਣਾ ਹੋਵੇਗਾ, ਜਿਨ੍ਹਾਂ ਦਾ ਨਾਂ ਉਸ ਰਾਸ਼ਨ ਕਾਰਡ ‘ਤੇ ਦਰਜ ਹੈ ਅਤੇ ਜਿਸਦੇ ਦੇ ਨਾਂ ‘ਤੇ ਰਾਸ਼ਨ ਲਿਆ ਜਾ ਰਿਹਾ ਹੈ। ਕਿਹੜੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ?: ਰਾਸ਼ਨ ਦੀ ਦੁਕਾਨ ‘ਤੇ ਪਹੁੰਚਣ ਤੋਂ ਬਾਅਦ ਤੁਹਾਨੂੰ ਰਾਸ਼ਨ ਡੀਲਰ ਨੂੰ ਮਿਲਣਾ ਹੋਵੇਗਾ ਅਤੇ ਉਸ ਨੂੰ ਦੱਸਣਾ ਹੋਵੇਗਾ ਕਿ ਤੁਸੀਂ ਰਾਸ਼ਨ ਕਾਰਡ ਦੀ ਕੇਵਾਈਸੀ ਲਈ ਆਏ ਹੋ। ਇਸ ਦੇ ਨਾਲ ਹੀ, ਤੁਹਾਨੂੰ ਆਪਣਾ ਰਾਸ਼ਨ ਕਾਰਡ, ਇਸਦੀ ਫੋਟੋਕਾਪੀ ਅਤੇ ਆਧਾਰ ਕਾਰਡ ਵੀ ਰਾਸ਼ਨ ਦੀ ਦੁਕਾਨ ‘ਤੇ ਲੈ ਕੇ ਜਾਣਾ ਹੋਵੇਗਾ। ਰਾਸ਼ਨ ਡੀਲਰ ਤੁਹਾਡੇ ਦਸਤਾਵੇਜ਼ ਲੈ ਕੇ ਤੁਹਾਡੇ ਫਿੰਗਰਪ੍ਰਿੰਟਸ ਨੂੰ Pos ਮਸ਼ੀਨ ‘ਤੇ ਸਕੈਨ ਕਰਨਗੇ ਅਤੇ ਉਨ੍ਹਾਂ ਨੂੰ ਰਜਿਸਟਰ ਕਰਨ ਤੋਂ ਬਾਅਦ ਤੁਹਾਡਾ ਕੇਵਾਈਸੀ ਹੋਵੇਗਾ।ਇਸ ਮੌਕੇ ਤੇ ਡੀਪੂ ਹੋਲਡਰ ਸੁਧੀਰ ਦੇਵਗਨ  ਨਿਦੀ ਸੁਧੀਰ  ਕੁਮਾਰ ਨਿਲਿਮਾ ਅਰਵਿੰਦਰ ਸਿੰਘ  ਨਾਲ ਸਨ